ਸ੍ਰੀ ਹਜ਼ੂਰ ਸਾਹਿਬ ਜਾਂਦੇ ਸਮੇਂ ਸੜਕ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ । ਪਿੰਡ ਝਿੰਗੜਾ ਵਿਖੇ ਦਾਦੀ ਤੇ ਪੋਤੇ ਦੇ ਅੰਤਿਮ ਸਸਕਾਰ ਮੌਕੇ ਸੈਂਕੜੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਦਰਅਸਲ, ਨਵਾਂ ਸ਼ਹਿਰ ਦੇ ਪਿੰਡ ਝਿੰਗੜਾਂ ਦਾ ਰਹਿਣ ਵਾਲਾ ਪਰਿਵਾਰ 28 ਜੂਨ ਨੂੰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਸਾਈਡ ‘ਤੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਡ੍ਰਾਈਵਰ ਸਣੇ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਵਿੱਚ ਮਾਂ-ਪੁੱਤ ਵੀ ਸਨ ਜਿਹੜੇ ਥੋੜੇ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਏ ਸਨ।

ਨਵਾਂਸ਼ਹਿਰ ਤੋਂ ਸ੍ਰੀ ਹਜ਼ੂਰ ਸਾਹਿਬ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਅਤੇ ਡਰਾਈਵਰ ਦੀ ਬੀਤੇ ਦਿਨੀਂ ਮੌਤ ਹੋ ਗਈ । ਜਦੋਂ ਇਹ ਖ਼ਬਰ ਪਿੰਡ ਝਿੰਗੜਾ ਪਹੁੰਚੀ ਤਾਂ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਹਾਦਸੇ ਵਿੱਚ ਜਾਨ ਗਵਾਉਣ ਵਾਲੇ 4 ਲੋਕਾਂ ਵਿੱਚੋਂ 2 ਦਾ ਅੰਤਿਮ ਸਸਕਾਰ ਹੇਡੀਆਂ ਵਿੱਚ ਕੀਤਾ ਗਿਆ । ਓਥੇ ਹੀ ਦੋ ਮ੍ਰਿਤਕਾਂ ਦੀਆਂ ਦੇਹਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਹੈ ਅਤੇ ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਦੱਸ ਦੇਈਏ ਕਿ ਘਟਨਾ ਸਥਾਨ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦ ਕਿ ਪਿੰਡ ਹੇੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾਂ ਅਤੇ ਦਾਦੀ ਭਜਨ ਕੌਰ 70 ਸਾਲਾਂ ਪੋਤਾ ਤਜਿੰਦਰ ਸਿੰਘ 21 ਸਾਲਾਂ ਨੂੰ ਪੰਜਾਬ ਪਿੰਡ ਲਈ ਰਵਾਨਾ ਕਰ ਦਿੱਤਾ । ਪਿੰਡ ਆਉਣ ‘ਤੇ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਹਾਜ਼ਰ ਸੀ।