Anil Dheer Columnist 

Alternative Therapist 

Health media Canada 

ਟਾਈਮ(ਮੈਗਜ਼ੀਨ) ਅਦਾਰੇ ਨੇ ਪਹਿਲੀ ਬਾਰ ਇਕੱਠੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਪਰਸਨ ਆਫ ਦ ਯੀਅਰ 2020 ਲਈ ਚੁਣਿਆ ਹੈ। ਅਮੇਰੀਕਨ ਰਾਜਨੀਤਿਕ ਸਟੋਰੀ ਬਦਲ ਦੇਣ ਵਾਲੇ ਰਾਸ਼ਟਰਪਤੀ ਜੋ ਬਿਡੇਨ ਅਤੇ ੳੱਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਮੌਜ਼ੂਦਾ ਰਾਜਨੀਤਿਕ ਅਖਾੜੇ ਵਿਚ ਆਪਣੀ ਵੱਖ ਰਣਨੀਤੀ, ਨਵੇਂ ਨਜ਼ਰੀਏ ਨਾਲ ਕਾਮਯਾਬੀ ਹਾਸਿਲ ਕੀਤੀ ਹੈ। ਟਾਈਮ ਦੇ ਮੁੱਖ ਸੰਪਾਦਕ ਐਡਵਰਡ ਫੇਲਨਸਥਲ ਅਨੁਸਾਰ ਬਿਡੇਨ ਅਤੇ ਹੈਰਿਸ ਨੇ ਦੁਖੀ ਦੁਨੀਆ ਵਿਚ ਇਲਾਜ ਦਾ ਨਜ਼ਰੀਆ ਸਾਂਝਾ ਕਰਨ ਲਈ ਅਤੇ ਅਮੈਰੀਕਨ ਸਟੋਰੀ ਬਦਲਣ ਦਾ ਮਾਣ ਹਾਸਿਲ ਕੀਤਾ ਹੈ।
ਟਾਈਮ ਮੈਗਜ਼ੀਨ ਵੱਲੋਂ ਤਕਰੀਬਨ 93 ਸਾਲਾਂ ਤੋਂ ਮੈਨ ਆਫ ਯੀਅਰ ਅਤੇ ਪਰਸਨ ਆਫ ਦ ਯੀਅਰ ਲਈ ਚੁਣਿਆ ਜਾ ਰਿਹਾ ਹੈ।“ਮੈਨ ਆਫ ਦਿ ਯੀਅਰ” ਚੌਣ ਦੀ ਪਰੰਪਰਾ 1927 ਵਿਚ ਟਾਈਮ ਅਦਾਰੇ ਨੇ ਸ਼ੁਰੂ ਕੀਤੀ ਸੀ।

ਅਮੇਰੀਕਨ ਰਾਸ਼ਟਰਪਤੀ ਜੋ ਬਿਡੇਨ (ਜੋਸਫ ਰੋਬਿਨਟੋ ਬਿਡੇਨ) ਜੂਨੀਅਰ ਦਾ ਜਨਮ 20 ਨਵੰਬਰ, 1942 ਨੂੰ ਸੈਂਟ ਮੈਰੀ ਹਸਪਤਾਲ ਸੈਂਟ੍ਰੇਟਨ, ਪੈਨਸਿਲਵੇਨੀਆ ਵਿਚ ਹੋਇਆ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ :

American President Joe Biden and Vice President Kamala Harris

ਸੱਚੀ ਬਹਾਦਰੀ ੳਦੋਂ ਹੁੰਦੀ ਹੈ ਜਦੌਂ ਜਿੱਤਣ ਦੀ ਸੰਭਾਵਨਾ ਬੜੀ ਘੱਟ ਹੁੰਦੀ ਹੈ, ਪਰ ਤੁਸੀਂ ਲੜਦੇ ਰਹਿੰਦੇ ਹੋ।
ਜ਼ਿੰਦਗੀ ਵਿਚ ਕਿਸੇ ਸਮੇਂ ਤੇ ਅਸਫਲ ਹੋਣਾ ਵੀ ਜ਼ਰੂਰੀ ਹੈ। ਪਰ ਹਾਰ ਨੂੰ ਮੰਨਣਾ ਮੁਸ਼ਕਲ ਹੋ ਜਾਂਦਾ ਹੈ।
ੳੋਹ ਹਰ ਇੱਕਲਾ ਆਦਮੀ, ਚਾਹੇ ਕੋਈ ਵੀ ਹੋਵੇ, ਸਨਮਾਨ ਨਾਲ ਪੇਸ਼ ਆਉਣ ਦਾ ਹੱਕਦਾਰ ਹੈ।
ਜਦੋਂ ਤੁਸੀਂ ਲੋਕਾਂ ਨੂੰ ਗੇਮ ਵਿਚ ਵਾਪਿਸ ਆਉਣ ਲਈ ਨੌਕਰੀ ਦਿੰਦੇ ਹੋ ਤਾਂ ਹਰ ਠੀਕ ਚਲਦਾ ਹੈ।
ਸਾਨੂੰ ਡਰ ਦੀ ਉਮੀਦ, ਏਕਤਾ ਤੇ ਵੰਡ, ਅਤੇ ਝੂਠੇ ਮਸਲਿਆਂ ਲਈ ਸੱਚ ਦੀ ਚੋਣ ਕਰਨੀ ਪਵੇਗੀ।
ਅਮੇਰੀਕਨ ਉਪ-ਰਾਸ਼ਟਰਪਤੀ ਦਾ ਪੂਰਾ ਨਾਮ ਕਮਲਾ ਦੇਵੀ ਹੈਰਿਸ, ਦਾ ਜਨਮ 20 ਅਕਤੂਬਰ, 1964 ਨੂੰ ਕੈਲੈਫੋਰਨੀਆ ਦੇ ਓਕਲੈਂਡ ਵਿਚ ਹੋਇਆ ਸੀ। ਕਮਲਾ ਹੈਰਿਸ ਦੀ ਸੋਚ ਅਤੇ ਵਿਚਾਰਾਂ ਬਾਰੇ ਚਰਚਾ ਕਰ ਰਹੇ :

ਮੇਰੀ ਮਾਂ ਮੈਨੂੰ ਕਹਿੰਦੀ ਸੀ ਕਿ ਆਲੇ-ਦੁਆਲੇ ਬਿਹਲੇ ਨਾ ਬੈਠੋ ਅਤੇ ਨਾਂ ਹੀ ਵਸਤਾਂ ਹਾਸਿਲ ਕਰਨ ਲਈ ਸ਼ਿਕਾਇਤ ਕਰੋ ਬਲਕਿ ਕੱਝ ਕਰੋ ਅਤੇ ਹੁਣ ਮੈਂ ਕੁੱਝ ਕਰਕੇ ਦਿਖਾਇਆ ਹੈ।
ਮੈਂ ਚਾਹੁਂਦੀ ਹਾਂ ਕਿ ਔਰਤਾਂ ਅਤੇ ਕੁੜੀਆਂ ਜਾਣਨ ਕਿ ੳੋਹ ਤਾਕਤਵਰ ਹਨ ‘ਤੇ ਉਹਨਾਂ ਦੀ ਆਵਾਜ਼ ਹੀ ਮਹੱਤਵਪੂਰਣ ਹੈ।
ਮੈਂ ਉਸ ਮਾਂ ਦੀ ਧੀ ਹਾਂ ਜਿਸ ਨੇ ਹਰ ਕਿਸਮ ਦੀਆਂ ਰੁਕਾਵਟਾਂ ਨੂੰ ਤੋੜਿਆ ਅਤੇ ਆਪਣੀ ਬੇਹਤਰ ਪਰਵਰਿਸ਼ ਲਈ ਹਮੇਸ਼ਾ ਮੈਂ ਧੰਨਵਾਦੀ ਹਾਂ।
ਔਰਤਾਂ ਕੋਲ ਹਮੇਸ਼ਾ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਸਮੱਸਿਆਵਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਹੁੰਦਾ ਹੈ।
ਜ਼ਿੰਦਗੀ ਵਿਚ ਔਰਤਾਂ ਕੋਲ ਬਰਾਬਰ ਦੀ ਹਿੱਸੇਦਾਰੀ ਹੈ ਅਤੇ ਰਾਜਨੀਤੀ ਵਿਚ ਵੀ ਬਰਾਬਰ ਦੀ ਆਵਾਜ਼ ਹੋਣੀ ਚਾਹੀਦੀ ਹੈ। ਜੇ ਅਸੀਂ ਪਰਿਵਾਰ ਵਿਚ ਅੋਰਤਾਂ ਦਾ ਪੱਧਰ ੳੱਚਾ ਨਹੀਂ ਕਰਦੇ ਤਾਂ ਕੁੱਝ ਘੱਟ ਨਹੀਂ ਜਾਵੇਗਾ।
ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਟਾਈਮ ਮੈਗਜ਼ੀਨ ਅਦਾਰੇ ਵੱਲੋਂ ਪਰਸਨ ਆਫ ਦਿ ਯੀਅਰ 2020 ਚੁਣੇ ਜਾਣ ‘ਤੇ ਪੂਰੇ ਭਾਈਚਾਰੇ ਵੱਲੋਂ ਮੁਬਾਰਕਾਂ। ਦੇਸ਼ ਉਮੀਦ ਕਰਦਾ ਹੈ ਕਿ ਦੋਵੇਂ ਰੱਲ ਹਰ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰਨਗੇ।

Anil Dheer Columnist Alternative Therapist healthmedia1@hotmail.com