ਕਿਹਾ- “ਇਮਾਨਦਾਰੀ ਨਾਲ ਲੋਕਾਂ ਨੂੰ ਦਵਾਵਾਂਗੀ ਇਨਸਾਫ਼”

ਸਥਾਨਕ ਕਸਬਾ ਝਬਾਲ ਦੀ ਜੰਮਪਲ ਮੀਨਾਕਸ਼ੀ ਨੇ ਜੱਜ ਬਣ ਕੇ ਸੂਬੇ ਦੇ ਨਾਲ-ਨਾਲ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਮੀਨਾਕਸ਼ੀ ਵੱਲੋਂ ਦਿੱਤੇ ਇਮਤਿਹਾਨਾਂ ਤੋਂ ਬਾਅਦ ਉਸ ਨੂੰ ਬਤੌਰ ਜੱਜ ਚੁਣਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਮੀਨਾਕਸ਼ੀ ਪੁੱਤਰੀ ਸੁਭਾਸ਼ ਚੰਦਰ ਵੱਲੋਂ ਪੀ. ਸੀ. ਐੱਸ. ਜ਼ੁਡੀਸ਼ੀਅਲ ਦੀ ਤਿਆਰੀ ਕਰਦੇ ਹੋਏ ਦੋ ਇਮਤਿਹਾਨ ਦਿੱਤੇ ਗਏ ਸਨ, ਜਿਸ ਦੌਰਾਨ ਮੀਨਾਕਸ਼ੀ ਵੱਲੋਂ ਸੂਬੇ ਭਰ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਗਿਆ ਹੈ। ਇਸ ਦੌਰਾਨ ਬੀਤੀ 6 ਅਕਤੂਬਰ ਨੂੰ ਲਈ ਗਈ ਇੰਟਰਵਿਊ ਤੋਂ ਬਾਅਦ ਮੀਨਾਕਸ਼ੀ ਨੂੰ ਜੱਜ ਚੁਣ ਲਿਆ ਗਿਆ ਹੈ। ਇਸ ਸਬੰਧੀ ਮੀਨਾਕਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਸੁਭਾਸ਼ ਚੰਦਰ ਜੋ ਭਾਰਤੀ ਜੀਵਨ ਬੀਮਾ ਨਿਗਮ ਅੰਮ੍ਰਿਤਸਰ ਵਿਖੇ ਬਤੌਰ ਸੀਨੀਅਰ ਬਰਾਂਚ ਮੈਨੇਜਰ ਹਨ, ਮਾਤਾ ਕਮਲੇਸ਼ ਰਾਣੀ, ਆਸਟ੍ਰੇਲੀਆ ਵਿਖੇ ਪੀ. ਆਰ. ਵੱਡੀ ਭੈਣ ਦਿਵਿਆ,ਛੋਟੇ ਭਰਾ ਬਨਿਸ਼ ਵੱਲੋਂ ਹਮੇਸ਼ਾ ਹੀ ਪੜ੍ਹ ਲਿਖ ਕੇ ਜੱਜ ਬਣਨ ਲਈ ਉਤਸ਼ਾਹਤ ਕੀਤਾ ਜਾਂਦਾ ਰਿਹਾ । ਜਿਸ ਦੇ ਚਲਦਿਆਂ ਪਰਿਵਾਰ ਵੱਲੋਂ ਮਿਲੇ ਸਾਥ ਅਤੇ ਹਿੰਮਤ ਕਰਕੇ ਉਹ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ।