ਨੈਸ਼ਨਲ ਸ਼ਾਟਪੁੱਟ ਵਿਚ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਸਲਹੀਨਾ ਦੀ 12ਵੀਂ ਕਲਾਸ ਦੀ ਵਿਦਿਆਰਥਣ ਨੇ ਮੋਗਾ ਹੀ ਨਹੀਂ ਸਗੋਂ ਦੇਸ਼ ਦਾ ਨਾਂ ਰੌਸ਼ਨ ਕੀਤਾ। ਸੁਖਪ੍ਰੀਤ ਕੌਰ ਨੇਪਾਲ ਨੂੰ ਜਿੱਤ ਕੇ ਹੁਣ ਇੰਟਰਨੈਸ਼ਨਲ ਲਈ ਦੁਬਈ ਖੇਡਣ ਜਾਵੇਗੀ । ਅੱਜ ਮੋਗਾ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਸੁਖਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਤੇ ਇੰਟਰਨੈਸ਼ਨਲ ਵਿਚ ਜਿੱਤ ਹਾਸਲ ਕਰਨ ਦੀ ਦੁਆ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਟਪੁੱਟ ਵਿਚ ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਨੇ ਮੋਗਾ ਦਾ ਨਾਂ ਰੌਸ਼ਨ ਕੀਤਾ ਸੀ ਤੇ ਦੂਜੇ ਪਾਸੇ ਅੱਜ ਸੁਖਪ੍ਰੀਤ ਨੇ ਮਾਪਿਆਂ ਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਚਮਕਾਇਆ ਹੈ।