ਮਿਤੀ 31 ਮਾਰਚ 2024 ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ “ਅੰਤਰਰਾਸ਼ਟਰੀ ਮਹਿਲਾ ਦਿਵਸ” ਨੂੰ ਸਮਰਪਿਤ ਜ਼ੂਮ ਐਪ ਰਾਹੀਂ ਹਫਤਾਵਾਰੀ ਮਿਲਣੀ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਤੋਂ ਕਵੀਆਂ/ ਲੇਖਕਾਂ ਨੇ ਭਾਗ ਲਿਆ। ਕਵੀ ਦਰਬਾਰ ਦਾ ਸੰਚਾਲਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕੀਤਾ। ਮੈਡਮ ਰਾਏਕੋਟੀ ਇਸ ਕਵੀ ਦਰਬਾਰ ਵਿਚ ਜੁੜੇ ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ਵ ਦੀਆਂ ਸਾਰੀਆਂ ਮਹਿਲਾਵਾਂ ਮੁਬਾਰਕਾਂ ਦਿੱਤੀਆਂ। ਮੈਡਮ ਰਾਏਕੋਟੀ ਨੇ ਆਪਣੇ ਵਿਚਾਰਾਂ ਵਿੱਚ ਦੱਸਿਆ ਕਿ ਮਹਿਲਾ ਦਿਵਸ ਬੇਸ਼ੱਕ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ ਪਰ ਮਾਰਚ ਦਾ ਸਾਰਾ ਮਹੀਨਾ ਮਹਿਲਾਵਾਂ ਨੂੰ ਸਮਰਪਿਤ ਹੁੰਦਾ ਹੈ। ਮੈਡਮ ਰਾਏਕੋਟੀ ਨੇ ਕਿਹਾ ਕਿ ਬੇਸ਼ੱਕ ਔਰਤ ਨੇ ਪੜ ਲਿਖ ਕੇ ਬਹੁਤ ਤਰੱਕੀ ਕਰ ਲਈ ਹੈ ਪਰ ਅੱਜ ਉਸ ਨੂੰ ਉਹ ਰੁਤਬਾ ਹਾਸਲ ਨਹੀਂ ਹੋਇਆ ਜਿਸ ਦੀ ਉਹ ਹੱਕਦਾਰ ਹੈ ਅੱਜ ਵੀ ਔਰਤ ਆਪਣੇ ਹੱਕਾਂ ਅਤੇ ਹੋਂਦ ਲਈ ਸੰਘਰਸ਼ਸ਼ੀਲ ਹੈ ।

ਇਸ ਕਾਵਿ ਮਿਲਣੀ ਵਿੱਚ ਜੁੜੇ ਵੱਖ ਵੱਖ ਕਵੀਆਂ ਅਤੇ ਵਿਦਵਾਨਾਂ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਾਂਝੀਆਂ ਕੀਤੀਆਂ, ਜਿਹਨਾਂ ਵਿੱਚ ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ ਵਿਸ਼ਵ ਪੰਜਾਬੀ ਸਭਾ ਕੈਨੇਡਾ, ਸੋਹਣ ਸਿੰਘ ਗੈਦੂ, ਰਮਾ ਰਮੇਸ਼ਵਰੀ ਪਟਿਆਲਾ, ਡਾਕਟਰ ਸੁਰਿੰਦਰ ਕਮਲ ਨਿਆਗਰਾ ਫਾਲ ਕਨੇਡਾ, ਅਜ਼ੀਮ ਕਾਜ਼ੀ ਲਾਹੌਰ, ਪੋਲੀ ਬਰਾੜ ਯੂ ਐਸ ਏ,ਸਾਹਿਬਾ ਜੀਟਨ ਕੌਰ, ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਸੱਧਰ, ਸੰਦੀਪ ਕੌਰ ਚੀਮਾ, ਆਸ਼ਾ ਸ਼ਰਮਾ (ਰਾਸ਼ਟਰੀ ਕਾਵਿ ਸਾਗਰ) , ਰਵਿੰਦਰ ਕੌਰ ਭਾਟੀਆ, ਵਿਨੈ ਜੋਸ਼ੀ,ਅਮਰਜੀਤ ਸਿੰਘ ਜੀਤ ਕਨੇਡਾ, ਪ੍ਰੋ ਗੁਰਜੰਟ ਸਿੰਘ, ਦਲਬੀਰ ਸਿੰਘ ਰਿਆੜ, ਹਰਪਾਲ ਸਿੰਘ ਫਤਹਿਪੁਰੀ, ਮਨਜੀਤ ਸਿੰਘ,ਪਰਮਾਰ ਸਾਹਿਬ,ਗੁਰਪ੍ਰੀਤ ਕੌਰ ਰਾਏਕੋਟੀ,ਦੀਪ ਲੁਧਿਆਣਵੀ,ਸੁਖਬੀਰ ਸਿੰਘ ਮੁਹਾਲੀ, ਡਾਕਟਰ ਰਮਨਦੀਪ ਸਿੰਘ ਜੀ ਬਟਾਲਾ, ਮਹਿਮੂਦ ਥਿੰਦ ਮਲੇਰਕੋਟਲਾ (ਸਟੇਟ ਐਵਾਰਡੀ), ਬਲਵਿੰਦਰ ਦਿਲਦਾਰ (ਪੰਜਾਬੀ ਗਾਇਕ),ਕਾਜਲ ਮਹਿਰਾ, ਨਵਜੋਤ ਬਾਜਵਾ, ਰੁਪਿੰਦਰ ਮਾਨ,ਨਾਇਬ ਸਿੰਘ ਮੰਡੇਰ, ਬਲਰਾਜ ਸ਼ਰਨ ਬਠਿੰਡਾ, ਸ਼ਰਨਪ੍ਰੀਤ ਕੌਰ, ਵਰਿੰਦਰ ਵਿਰਦੀ, ਸ਼ੋਭਾ ਘਈ, ਕਿਰਪਾਲ ਸਿੰਘ ਮੂਣਕ (ਇੰਸਪੈਕਟਰ ਪੰਜਾਬ ਪੁਲਿਸ), ਰਣਜੀਤ ਸਿੰਘ ਸਿਰਸਾ, ਲਖਵਿੰਦਰ ਕੌਰ, ਅਨੀਤਾ ਪਟਿਆਲਵੀ, ਸੁਖਵਿੰਦਰ ਸਿੰਘ ਪਟਿਆਲਾ ਨੇ ਹਾਜ਼ਰੀ ਲਗਵਾਈ।ਇਸ ਮੌਕੇ ਡਾਕਟਰ ਸੁਰਿੰਦਰ ਕਮਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾਕਟਰ ਦਲਬੀਰ ਸਿੰਘ ਕਥੂਰੀਆ ਅਤੇ ਸਾਰੇ ਸਾਹਿਤਕਾਰਾਂ ਦੇ ਸ਼ਲਾਘਾ ਕੀਤੀ। ਅਖੀਰ ਵਿੱਚ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਾਰੇ ਕਵੀਆਂ ਦਾ ਧੰਨਵਾਦ ਕੀਤਾ ਤੇ ਮਾਂ ਬੋਲੀ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।