ਮੁੰਬਈ, 20 ਅਪਰੈਲ

ਗਾਇਕਾ, ਲੇਖਕ ਅਤੇ ਮਰਹੂਮ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਅੱਜ ਮੁੰਬਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 74 ਸਾਲ ਦੀ ਸੀ। ਪਾਮੇਲਾ ਚੋਪੜਾ ਨੇ ਲੀਲਾਵਤੀ ਹਸਪਤਾਲ ਵਿੱਚ ਆਖਰੀ ਸਾਹ ਲਿਆ, ਜਿੱਥੇ ਉਨ੍ਹਾਂ ਨੂੰ ਨਿਮੋਨੀਆ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ’ਚ ਪੁੱਤਰ ਆਦਿਤਿਆ ਚੋਪੜਾ ਅਤੇ ਅਭਿਨੇਤਾ ਉਦੈ ਚੋਪੜਾ ਹਨ। ਪਾਮੇਲਾ ਚੋਪੜਾ ਨੇ 1970 ਵਿੱਚ ਯਸ਼ ਚੋਪੜਾ ਨਾਲ ਵਿਆਹ ਕੀਤਾ। ਅਕਤੂਬਰ 2012 ਵਿੱਚ ਯਸ਼ ਚੋਪੜਾ ਦੀ ਮੌਤ ਹੋ ਗਈ ਸੀ। ਉਹ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਵੀ ਸੀ।