|| ਮਾਂ ਪਿਉ ਦਾ ਕਹਿਣਾ ||

 
ਆਪਣੇ  ਮਾਪਿਆਂ ਨੂੰ  ਅੱਖਾਂ ਜੋ  ਦਿਖਾਉਂਦੇ ਨੇ।
ਉਹੀਓ  ਬੱਚੇ  ਉਮਰ  ਭਰ  ਹੀ  ਪਛਤਾਉਂਦੇ ਨੇ।।
 
ਤੁਹਾਡੇ ਮਾਪੇ ਹੀ ਤੁਹਾਨੂੰ  ਸਹੀ  ਰਾਹ ਪਾਉਂਦੇ ਨੇ।
ਤੱਤੀਆਂ  ਹਵਾਵਾਂ ਤੋਂ  ਬੱਚਿਆਂ ਨੂੰ  ਬਚਾਉਂਦੇ ਨੇ।।
 
ਦੁਨੀਆਂ ਚ ਕਿੰਝ ਵਿਚਰਨਾ ਮਾਪੇ ਸਿਖਾਉਂਦੇ ਨੇ।
ਸਹੀ ਗ਼ਲਤ ਤੋਂ  ਬੱਚਿਆਂ ਨੂੰ  ਜਾਣੂੰ ਕਰਾਉਂਦੇ ਨੇ।।
 
ਜੋ  ਬੱਚੇ  ਮਾਪਿਆਂ  ਸਾਹਵੇ  ਜ਼ੁਬਾਨ ਚਲਾਉਂਦੇ ਨੇ।
ਉਹੀਓ  ਬੱਚੇ  ਖੁੱਦ ਦੇ  ਪੈਰੀਂ ਨਾ  ਖੜ੍ਹ ਪਾਉਂਦੇ ਨੇ।।
 
ਉਤਰਾ ਚੜ੍ਹਾ ਜੱਦ ਜ਼ਿੰਦਗੀ’ ਚ ਤੁਹਾਡੇ  ਆਉਂਦੇ ਨੇ।
ਉਸ ਵਕ਼ਤ ਮਾਪੇ ਤੁਹਾਡਾ ਪੂਰਾ ਸਾਥ  ਨਿਭਾਉਂਦੇ ਨੇ।।
 
ਸੂਦ ਵਿਰਕ ਮਾਪੇ ਜੱਦ ਵੀ ਬੱਚਿਆਂ ਨੂੰ ਸਮਝਾਉਂਦੇ ਨੇ।
ਜ਼ਿੰਦਗ਼ੀ ਦੇ ਅਹਿਮ ਪਹਿਲੂਆਂ ਤੇ ਰੌਸ਼ਨੀ ਪਾਉਂਦੇ ਨੇ।।
 
ਲੇਖਕ -ਮਹਿੰਦਰ ਸੂਦ (ਵਿਰਕ) 
           ਜਲੰਧਰ
    ਮੋਬ: 98766-66381