ਜਗਤ ਪੰਜਾਬ ਸਭਾ ਪੁਬਪਾ ਤੇ ਓ.ਐਫ.ਸੀ. ਵੱਲੋਂ 12 ਮਈ 2024 ਨੂੰ ਬਰੈਂਪਟਨ ਵਿੱਚ “ਮਦਰ ਡੇ” ਮਨਾਇਆ ਜਾ ਰਿਹਾ ਹੈ। ਮੈਂਬਰਾਂ ਦੀ ਮੀਟਿੰਗ ਹੋਈ। ਮੈਂਬਰਾਂ ਨੇ ਸਮਾਗਮ ਨੂੰ ਵਧੀਆ ਢੰਗ ਨਾਲ ਕਰਨ ਲਈ  ਸਲਾਹਾਂ ਕੀਤੀਆਂ। ਸਾਰੇ ਹਾਜ਼ਰੀਨ ਮੈਂਬਰਾਂ ਨੇ ਆਪਣੀ ਸਲਾਹ ਦਿੱਤੀ। ਸਾਰੇ ਮੈਂਬਰਾਂ ਨੇ ਜ਼ਿੰਮੇਵਾਰੀਆਂ ਵੀ ਲੈ ਲਈਆ ਹਨ।ਰਾਜਨੀਤਕ ਲੀਡਰ ਵੀ ਆਉਣ ਦੀ ਉਮੀਦ ਹੈ।ਕਈ ਮੈਂਬਰਾਂ ਨੇ ਮਾਵਾਂ ਨੂੰ ਸਨਮਾਨਿਤ ਕਰਨ ਲਈ ਨਾਮ ਲਿਖਾਵੇ। ਹਰੇਕ ਮਾਂ ਬਾਰੇ ਪੰਜ ਮਿੰਟ ਦੀ ਡਾਕੂਮੈਂਟਰੀ ਦਿਖਾਈ ਜਾਵੇਗੀ। ਕੇਕ  ਕਟਿਆ ਜਾਵੇਗਾ ਤੇ ਮਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। ਬੱਚਾ  ਆਪਣੀ ਮਾਂ ਬਾਰੇ ਬੋਲ ਵੀ ਸਕਦਾ ਹੈ। ਹੋਰ ਜਾਣਕਾਰੀ ਲਈ ਡਾਕਟਰ ਸੰਤੋਖ ਸਿੰਘ ਸੰਧੂ ਨਾਲ ਸੰਪਰਕ ਕਰ ਸਕਦੇ ਹੋ,  ੪੧੬-੫੮੭-੭੦੦੦