ਟੋਰਾਂਟੋਂ (ਹਰਜੀਤ ਸਿੰਘ ਬਾਜਵਾ): ਇੰਨਡੈਕਸ ਰਿਆਲਟੀ ਇੰਕ ਦੇ ਦਫਤਰ ਵਿੱਚ ਹੋਏ ਇੱਕ ਸਾਦੇ ਸਾਹਿਤਕ ਅਤੇ ਸੰਗੀਤਕ ਸਮਾਗਮ ਦੌਰਾਨ ਜਿੱਥੇ ਨਾਮਵਰ ਗੀਤਕਾਰ ਮੰਗਲ ਹਠੂਰ ਹਾਜ਼ਰੀਨ ਦੇ ਰੂਬਰੂ ਹੋਏ ਉੱਥੇ ਹੀ ਮੰਗਲ ਹਠੂਰ ਵੱਲੋਂ ਆਪਣੀ ਜ਼ਿੰਦਗੀ ਦੇ ਲੰਮੇ ਸੰਘਰਸ਼ ਦੀ ਦਾਸਤਾਨ, ਲੇਖਣੀ ਦੇ ਸਫਰ ਅਤੇ ਆਪਣੀ ਜਿੰæਦਗੀ ਦੇ ਕਈ ਅਣਛੂਹੇ ਪਹਿਲੂ ਵੀ ਆਪਣੇ ਚਾਹੁੰਣ ਵਾਲਿਆਂ ਨਾਲ ਸਾਂਝੇ ਕੀਤੇ ਜਿੱਥੇ ਗਿਲਾ ਕਰਦਿਆਂ ਉਹਨਾਂ ਕਿਹਾ ਕਿ ਗੀਤਕਾਰ ਦੇ ਗੀਤ ਲੈ ਕੇ ਗਾਇਕ ਤਾਂ ਲੱਖਾਂ ਦਾ ਸਰਮਾਇਆ ਇਕੱਠਾ ਕਰ ਲੈਂਦੇ ਹਨ ਪਰ ਗੀਤਕਾਰ ਵਿਚਾਰਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਇਸ ਮੌਕੇ ਗੱਲਾਂਬਾਤਾਂ ਦੇ ਨਾਲ-ਨਾਲ ਮੰਗਲ ਹਠੂਰ ਵੱਲੋਂ ਆਪਣੇ ਕਈ ਨਵੇਂ-ਪੁਰਾਣੇ ਗੀਤਾਂ ਨਾਲ ਵੀ ਹਾਜ਼ਰੀਨ ਨਾਲ ਸਾਂਝ ਪਾਈ।ਸਮਾਗਮ ਦੌਰਾਨ ਲੋਕ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ, ਹਰਵਿੰਦਰ ਸੰਘਾ, ਇੰਦਰਪ੍ਰੀਤ ਪ੍ਰੀਤੀ ਅਤੇ ਗੁਣਗੀਤ ਮੰਗਲ ਵੱਲੋਂ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ, ਇਸ ਮੌਕੇ ਮੰਗਲ ਹਠੂਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪਿੰਡ ਦਾ ਗੇੜਾ’ ਵੀ ਲੋਕ ਅਰਪਣ ਕੀਤੀ ਗਈ ਅਤੇ ਮੰਗਲ ਹਠੂਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਸ੍ਰæ. ਹਰਦੀਪ ਸਿੰਘ ਸਿਵਿਆ,ਜਸ ਸਿੱਧੂ, ਸਮਰ ਸਿੱਧੂ, ਜਗਦੀਪ ਕੁਲਾਰ, ਕੈਨ ਪੁਰੇਵਾਲ,ਚਰਨਜੀਤ ਗਿੱਲ, ਲਖਵਿੰਦਰ ਗਿੱਲ, ਤਰਿੰਦਰ ਤੂਰ, ਜਸਵਿੰਦਰ ਖੋਸਾ, ਜਸਵੀਰ ਬਾਜਵਾ, ਕੁਲਬੀਰ ਬਾਜਵਾ, ਐਮ ਪੀ ਪੀ ਦੀਪਕ ਆਨੰਦ,ਬੌਬ ਦੁਸਾਂਝ, ਅਮਰਜੀਤ ਸੰਘਾ, ਜਗਦੀਸ਼ ਧਾਲੀਵਾਲ, ਪੁਸ਼ਪਿੰਦਰ ਸੰਧੂ,ਜੋਤੀ ਗਰੇਵਾਲ, ਰਾਜਵੀਰ ਟੰਡਿਆਲ, ਪਰਮ ਕਲੇਰ, ਰਣਬੀਰ ਚੌਹਾਨ, ਗੁਲਾਬ ਸਿੰਘ ਸੈਣੀ, ਹਰਮਨ ਗਿੱਲ, ਰਾਜਵੀਰ ਰਿੰਕੂ, ਮੰਮੂ ਸ਼ਰਮਾਂ, ਬਲਦੇਵ ਚੰਦੂਵਾਲ, ਰਵਿੰਦਰ ਤੂਰ ਹਠੂਰ, ਅਵਤਾਰ ਸਿੰਘ ਗੋਹਤਰਾ, ਮੇਜਰ ਸਿੰਘ ਚੱਕਸਾਬੂ, ਕਰਮਜੀਤ ਕੌਰ ਬਰਾੜ,ਅੰਮ੍ਰਿਤ ਗੰਧਾਰ, ਜੱਸੀ ਔਲਖ, ਹਰਪ੍ਰੀਤ ਖਹਿਰਾ,ਗੁਰਤੇਜ ਔਲਖ, ਜਗਦੇਵ ਸਿੱਧੂ ਅਤੇ ਜਸ ਬ੍ਰਦਰਜ਼ ਵੀ ਮੌਜੂਦ ਸਨ।