ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ ਮਹਿਲਾ ਮੁਲਾਜ਼ਮ ਨਾਲ ਛੇੜਖਾਨੀ ਦੇ ਦੋਸ਼ਾਂ ਸਬੰਧੀ ਕਿਹਾ ਜਿੰਨਾ ਚਿਰ ਸੀਵੀ ਆਨੰਦ ਬੋਸ ਰਾਜਪਾਲ ਰਹਿਣਗੇ, ਉਹ ਰਾਜ ਭਵਨ ਨਹੀਂ ਜਾਣਗੇ। ਮਮਤਾ ਨੇ ਹੁਗਲੀ ਵਿੱਚ ਚੋਣ ਰੈਲੀ ਵਿੱਚ ਕਿਹਾ ਕਿ ਰਾਜਪਾਲ ਨੇ ਰਾਜ ਭਵਨ ਕੱਟੀ-ਵੱਢੀ ਸੀਸੀਟੀਵੀ ਫੁਟੇਜ ਜਾਰੀ ਕੀਤੀ, ਮੈਂ ਪੂਰੀ ਵੀਡੀਓ ਦੇਖੀ ਅਤੇ ਇਸ ਵਿੱਚ ਜੋ ਦਿਖਾਇਆ ਗਿਆ ਉਹ ਹੈਰਾਨ ਕਰਨ ਵਾਲਾ ਹੈ। ਦੱਸਣ ਕਿ ਉਨ੍ਹਾਂ ਨੂੰ ਅਸਤੀਫਾ ਕਿਉਂ ਨਹੀਂ ਦੇਣਾ ਚਾਹੀਦਾ।