ਪਟਿਆਲਾ ਦੇ ਪਾਸੀ ਰੋਡ ਇਲਾਕੇ ਵਿਚ ਅੱਜ ਸਵੇਰੇ ਵੱਡੀ ਵਾਰਦਾਤ ਵਾਪਰੀ। ਇਥੇ ਸਵੇਰ ਦੀ ਸੈਰ ’ਤੇ ਨਿਕਲੇ ਸਾਬਕਾ ਬੈਂਕ ਮੈਨੇਜਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਵੀਰਵਾਰ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਪੁੱਜ ਗਈਆਂ ਹਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਜੋਂ ਹੋਈ ਹੈ ਜੋ ਕੁੱਝ ਸਾਲ ਪਹਿਲਾਂ ਬੈਂਕ ਆਫ਼ ਬੜੋਦਾ ‘ਤੋਂ ਰਿਟਾਇਰ ਹੋਇਆ ਸੀ। ਮ੍ਰਿਤਕ ਦੀ ਉਮਰ ਕਰੀਬ 67 ਸਾਲ ਦੱਸੀ ਜਾ ਰਹੀ ਹੈ। ਬਲਬੀਰ ਸਿੰਘ ਹਰ ਰੋਜ਼ ਪਾਸੀ ਰੋਡ ‘ਤੇ ਸੈਰ ਕਰਨ ਜਾਂਦਾ ਸੀ। ਅੱਜ ਵੀ ਉਹ ਸੈਰ ਕਰਨ ਗਿਆ ਸੀ, ਇਸ ਦੌਰਾਨ ਇਹ ਵਾਰਦਾਤ ਵਾਪਰੀ। ਮ੍ਰਿਤਕ ਦੀ ਲਾਸ਼ ਕੋਲੋਂ ਇਕ ਚਾਕੂ ਵੀ ਮਿਲਿਆ ਹੈ। DSP ਸੰਜੀਵ ਸਿੰਗਲਾ ਨੇ ਕਿਹਾ ਕਿ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ।