ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੋਸ਼ਨ ਕੀਤਾ ਹੈ। ਜਸਪ੍ਰੀਤ ਨੇ ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਲਈ ਹੈ ਤੇ ਪੰਜਾਬ ਵਿੱਚੋਂ ਦਸਵਾਂ ਰੈਂਕ ਆਇਆ ਹੈ। ਜਸਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਨਗਰ ਕੌਂਸਲ ਵਿੱਚ ਜੂਨੀਅਰ ਅਸਿਸਟੈਂਡ ਵਜੋਂ ਕੰਮ ਕਰ ਰਹੇ ਹਨ। ਉਸ ਦੀ ਇਸ ਉਪਲਬਧੀ ਉੱਤੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਸਮੇਤ ਸਾਰੇ ਰਿਸ਼ਤੇਦਾਰ ਤੇ ਦੋਸਤ ਵੀ ਮਾਣ ਮਹਿਸੂਸ ਕਰ ਰਹੇ ਹਨ। ਦੱਸ ਦਈਏ ਕਿ ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਤੇ ਉਸਦੇ ਨਾਲ ਹੀ ਉਸਦੇ ਇੱਕ ਹੋਰ ਤਰਨਤਾਰਨ ਸ਼ਹਿਰ ਦੇ ਸਾਥੀ ਨਵਬੀਰ ਸਿੰਘ ਨੇ ਇੱਕਠੀਆਂ ਪੜਾਈ ਕਰਦਿਆਂ ਦੋਵਾਂ ਨੇ ਪ੍ਰੀਖੀਆ ਪਾਸ ਕੀਤੀ ਤੇ ਦੋਵੇਂ ਇੱਕਠਿਆਂ ਜੱਜ ਬਣ ਕੇ ਦੋਸਤੀ ਦੀ ਮਿਸਾਲ ਵੀ ਪੇਸ਼ ਕੀਤੀ ਹੈ। ਨਾਲ ਹੀ ਇਹ ਮੁਕਤਸਰ ਅਤੇ ਤਰਨਤਾਰਨ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ। ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਦੇ ਦੋਸਤ ਅਮ੍ਰਿਤਪਾਲ ਸਿੰਘ ਬੱਬੂ, ਜਸਦੀਪ ਸਿੰਘ, ਮੰਗਲਜੀਤ ਸਿੰਘ, ਵਤਨ ਬਰਾੜ, ਕੇਵੀ ਭੁੱਲਰ ਆਦਿ ਨੇ ਵੀ ਉਸਦੀ ਇਸ ਉਪਲਬਧੀ ਤੇ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਤੇ ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ। ਉਨਾਂ ਕਿਹਾ ਕਿ ਜਸਪ੍ਰੀਤ ਚ ਕਦੇ ਵੀ ਦੋਸਤਾਂ ਪ੍ਰਤੀ ਕੰਪਟੀਸ਼ਨ ਦੀ ਭਾਵਨਾ ਨਹੀਂ ਰਹੀ। ਹਮੇਸ਼ਾ ਹੀ ਉਹ ਸਾਰੇ ਦੋਸਤਾਂ ਨਾਲ ਰਲ-ਮਿਲ ਕੇ ਹੀ ਪੜਾਈ ਕਰਦੇ ਸਨ। ਉਨਾਂ ਨੂੰ ਜਸਪ੍ਰੀਤ ਦੀ ਦੋਸਤੀ ਉੱਤੇ ਮਾਣ ਹੈ।