ਮੁੰਬਈ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਵੱਲੋਂ ਕੀਤੀ ਚੌਥੀ ਗ੍ਰਿਫਤਾਰੀ ‘ਤੇ ਕਿਹਾ ਕਿ ਭਾਰਤੀ ਏਜੰਸੀਆਂ ਅਜਿਹਾ ਕੁੱਝ ਖਾਸ ਜਾਂ ਜਾਂਚ ਯੋਗ ਨਹੀਂ ਮਿਲਿਆ, ਜਿਸ ’ਤੇ ਦੇਸ਼ ਦੀਆਂ ਏਜੰਸੀਆਂ ਜਾਂਚ ਕਰ ਸਕਣ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕੈਨੇਡਾ ਅਜਿਹੀ ਕੋਈ ਜਾਣਕਾਰੀ ਜਾਂ ਸਬੂਤ ਤਾਂ ਦੇਵੇ, ਜਿਸ ’ਤੇ ਭਾਰਤ ਅੱਗੇ ਕਾਰਵਾਈ ਕਰ ਸਕੇ। ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਸਾਨੂੰ ਕਦੇ ਵੀ ਅਜਿਹਾ ਕੁਝ ਨਹੀਂ ਮਿਲਿਆ ਜਿਸ ’ਤੇ ਸਾਡੀਆਂ ਜਾਂਚ ਏਜੰਸੀਆਂ ਅੱਗੇ ਕੰਮ ਕਰ ਸਕਣ।’