ਅੱਜ ਪਿੰਡ ਮਿਲਣ ਗਏ ਤਾਂ ਬਹੁਤੇ ਘਰ ਸੁੰਨੇ ਪਏ ਸਨ । ਪਿੰਡ ਦੀ ਸੱਥ ਵਿੱਚ ਤਾਸ਼ ਖੇਡਦੇ ਆਪਣਿਆਂ ਨੂੰ ਪੁੱਛਿਆ ਕੀ ਹਾਲ ਏ ਪਿੰਡ ਦਾ ,” ਤਾਂ ਸੂਏ ਵਾਲੇ ਚਰਨੇ ਕੋਲ ਬੈਠੇ ਬਾਬੇ ਧਰਮੇ ਨੇ ਤਾਸ਼ ਦਾ ਪੱਤਾ ਸੁੱਟਦੇ ਕਿਹਾ,” ਸ਼ੇਰਾ ਜਵਾਕ ਤਾਂ ਸਾਰੇ ਕਨੇਡਾ ਚਲੇ ਗਏ ਪਿੰਡਾਂ ਵਿੱਚ ਹੁਣ ਕੀ ਮਾਊਂ ਰਹਿ ਗਏ “ਪਿੰਡੋ ਵਾਪਿਸ ਸਹਿਰ ਨੂੰ ਮੁੜ ਰਿਹਾ ਸੋਚ ਰਿਹਾਂ ਸੀ ਗੱਲ ਤਾਂ ਬਾਬੇ ਨੇ ਸੱਚ ਹੀ ਕਹੀ ਸੀ ।

ਫੋਟੋ- ਨਵਨੀਤ ਸਿੰਘ ਸੇਖਾ