ਰੋਹਤਕ ਦੇ ਕਾਬੁਲਪੁਰ ਪਿੰਡ ‘ਚ ਇਕ ਵਿਅਕਤੀ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿਤਾ। ਜ਼ਹਿਰ ਦੇਣ ਵਾਲੇ ਵਿਅਕਤੀ ਦਾ ਨਾਂ ਸੁਨੀਲ ਹੈ। ਉਸ ਦੋ ਬੇਟੀਆਂ ਤੇ ਪੁੱਤਰ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਸੁਨੀਲ ਨੇ ਬੱਚਿਆਂ ਨੂੰ ਉਸ ਸਮੇਂ ਜ਼ਹਿਰ ਦੇ ਦਿੱਤਾ ਜਦੋਂ ਉਸਦੀ ਪਤਨੀ ਕੰਮ ‘ਤੇ ਸੀ। ਘਟਨਾ ਤੋਂ ਬਾਅਦ ਉਸ ਦੀ ਪਤਨੀ ਵਾਪਸ ਆਈ ਅਤੇ ਆ ਕੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪਿੰਡ ਕਬੂਲਪੁਰ ਦੀ ਰਹਿਣ ਵਾਲੀ ਸੁਮਨ ਨੇ ਦੱਸਿਆ ਕਿ ਉਸਦਾ ਵਿਆਹ 11-12 ਸਾਲ ਪਹਿਲਾਂ ਸੁਨੀਲ ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਹਨ, ਤਿੰਨ ਧੀਆਂ ਅਤੇ ਇੱਕ ਪੁੱਤਰ। ਤਿੰਨ ਬੇਟੀਆਂ ਲਿਸਿਕਾ (10), ਹਿਨਾ (8) ਅਤੇ ਦੀਕਸ਼ਾ (7) ਹਨ। ਪੁੱਤਰ ਦੇਵ 1 ਸਾਲ ਦਾ ਸੀ।
ਮੰਗਲਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਗਈ ਸੀ। ਉਸ ਦਾ ਪਤੀ ਸੁਨੀਲ ਚਾਰੋਂ ਬੱਚਿਆਂ ਨਾਲ ਘਰ ਹੀ ਸੀ। ਕੰਮ ‘ਤੇ ਜਾਣ ਤੋਂ ਬਾਅਦ ਸੁਨੀਲ ਨੇ ਚਾਰਾਂ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਜਦੋਂ ਚਾਰੋਂ ਭੈਣ-ਭਰਾ ਉਲਟੀਆਂ ਕਰਨ ਲੱਗੇ ਤਾਂ ਲਿਸੀਕਾ ਨੇੜੇ ਹੀ ਰਹਿੰਦੇ ਆਪਣੇ ਚਾਚਾ ਸੁੰਦਰ ਕੋਲ ਪਹੁੰਚੀ। ਇਸ ਤੋਂ ਬਾਅਦ ਸੁੰਦਰ ਤੁਰੰਤ ਚਾਰੋਂ ਬੱਚਿਆਂ ਨੂੰ ਸਿਵਲ ਹਸਪਤਾਲ ਲੈ ਗਿਆ। ਉੱਥੇ ਐਮਰਜੈਂਸੀ ‘ਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਲਿਸਿਕਾ ਅਤੇ ਦੀਕਸ਼ਾ ਤੇ 1 ਸਾਲ ਦੇ ਦੇਵ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੁਮਨ ਨੇ ਦੱਸਿਆ ਕਿ ਉਸ ਦੇ ਪਤੀ ਸੁਨੀਲ ਨੇ ਕੁਝ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਸੁਨੀਲ ਹਰ ਮਹੀਨੇ 3000 ਰੁਪਏ ਦੇ ਕੇ ਇਹ ਰਕਮ ਵਾਪਸ ਕਰ ਰਿਹਾ ਸੀ ਪਰ ਉਹ ਉਸ ‘ਤੇ ਹਰ ਮਹੀਨੇ 5000 ਰੁਪਏ ਦੇਣ ਲਈ ਦਬਾਅ ਪਾ ਰਹੇ ਸਨ। ਜਦੋਂ ਸੁਨੀਲ 5000 ਰੁਪਏ ਨਹੀਂ ਦੇ ਸਕਿਆ ਤਾਂ ਉਹ ਉਸ ਦਾ ਜਨਰੇਟਰ, ਐਲਈਡੀ, ਇਨਵਰਟਰ ਅਤੇ ਹੋਰ ਸਾਮਾਨ ਲੈ ਗਏ। ਜਿਸ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਇਹ ਕਦਮ ਚੁੱਕਿਆ।