ਜਿਮਨੀ ਚੋਣ ਚ ਜਿੱਤ ਦਾ ਝੰਡਾ ਚਲਾਉਣ ਵਾਲੇ ਬਾਪੂ ਮਾਨ ਅੱਜ ਵੀ ਵਿਰੋਧੀ ਪਾਰਟੀਆਂ ਤੋਂ ਅੱਗੇ
ਬਰਨਾਲਾ02ਅਪ੍ਰੈਲ (ਹਰਜਿੰਦਰ ਸਿੰਘ ਪੱਪੂ) : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਹੋਈ ਗ੍ਰਿਫਤਾਰ ਤੋਂ ਬਾਅਦ ਪੰਜਾਬ ਅਤੇ ਦਿੱਲੀ ਸੂਬਾ ਹੀ ਨਹੀਂ ਦੇਸ਼ ਭਰ ਦੀ ਰਾਜਨੀਤੀ ਚ ਅੱਗ ਦੇ ਬੱਦਲਾ ਵਾਂਗ ਬਦਲਦੀ ਜਾ ਰਹੀ ਹੈ ।2014 ਦੀਆਂ ਲੋਕ ਸਭਾ ਚੋਣਾਂ ਚ ਪਹਿਲੀ ਵਾਰ ਰਾਜਨੀਤਿਕ ਮੈਦਾਨ ਚ ਉੱਤਰੀ ਆਪ ਪਾਰਟੀ 13 ਸੀਟਾਂ ਚੋਂ 4 ਸੀਟਾਂ ਜਿੱਤਣ ਚ ਸਫਲ ਰਹੀ। ਪਰ ਕੁੱਝ ਸਮੇਂ ਬਾਅਦ ਹੀ 4 ਮੈਂਬਰ ਪਾਰਲੀਮੈਂਟ ਵਿਚੋਂ 3 ਮੈਂਬਰ ਪਾਰਲੀਮੈਂਟ ਪਾਰਟੀ ਨੂੰ ਅਲਵਿਦਾ ਆਖ ਗਏ । ਪੰਜ ਸਾਲਾਂ ਬਾਅਦ ਭਾਵ 2019 ਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਹੀ ਜਿੱਤ ਸਕੀ। 2017 ਦੀਆਂ ਵਿਧਾਨ ਸਭਾ ਚੋਣਾਂ ਚ ਪਹਿਲੀ ਵਾਰ ਮੈਦਾਨ ਚ ਉਤਰੀ ਆਪ ਪਾਰਟੀ ਸਰਕਾਰ ਬਣਾਉਣ ਚ ਤਾਂ ਅਸਫਲ ਰਹੀ। ਪਰ 20 ਸੀਟਾਂ ਜਿੱਤ ਕੇ ਵਿਰੋਧੀ ਧਿਰ ਦੀ ਨੇਤਾ ਬਣੀ 2017 ਦੀਆਂ ਵਿਧਾਨ ਸਭਾ ਚੋਣਾਂ ਚ ਲਗਾਤਾਰ 10 ਸਾਲ ਰਾਜ ਕਰਨ ਵਾਲਾ ਅਕਾਲੀ- ਭਾਜਪਾ ਗੱਠਜੋੜ ਸਿਰਫ 20 ਸੀਟਾਂ ਤੇ ਹੀ ਸਿਮਟ ਕੇ ਰਹਿ ਗਿਆ। 2022 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ 117 ਚੋਂ 92 ਸੀਟਾਂ ਜਿੱਤ ਕੇ ਰਾਜਨੀਤਕ ਜਾਣਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ ।ਆਪ ਪਾਰਟੀ ਨੂੰ ਸਰਕਾਰ ਬਣਾਉਣ ਸਮੇਂ ਭਗਵੰਤ ਮਾਨ ਦੀ ਲੋੜ ਸੀ ਜਿਸ ਦੇ ਚਲਦਿਆਂ ਪਾਰਟੀ ਵੱਲੋਂ ਭਗਵੰਤ ਮਾਨ ਦਾ ਲੋਕ ਸਭਾ ਤੋਂ ਅਸਤੀਫਾ ਦਵਾ ਦਿੱਤਾ ਗਿਆ ਤੇ ਕੁਝ ਕੁ ਦਿਨਾਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਪਾਰਟੀ ਦੀ ਸਰਕਾਰ ਬਣ ਗਈ ।

ਦੂਜੇ ਪਾਸੇ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹਲਕਾ ਸੰਗਰੂਰ ਦੀ ਜਿਮਣੀ ਚੋਣ ਵਿੱਚ ਸੰਘਰਸ਼ਸੀ ਜਰਨੈਲ ਵਜੋਂ ਜਾਣੇ ਜਾਂਦੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ। 2022 ਤੋਂ ਲੈ ਕੇ ਚੱਲ ਰਹੇ 2024 ਸਾਲ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਨੇ ਜਨਮ ਲਿਆ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਾ ਕਰ ਸਕੇ ।ਭਾਵੇਂ ਕਾਂਗਰਸ ਹਾਈ ਕਮਾਂਡ ਵੱਲੋਂ ਕੈਪਟਨ ਨੂੰ ਦੱਸੇ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਕੇ ਉਹਨਾਂ ਦੀ ਜਗ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਬਤੌਰ ਮੁੱਖ ਮੰਤਰੀ ਬਣਾ ਦਿੱਤਾ ਗਿਆ।ਚੰਨੀ ਵੱਲੋਂ ਆਪਣੇ ਕੁਝ ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਰਿਕਾਰਡ ਤੋੜ ਐਸੇ ਕੰਮ ਕੀਤੇ ਕੇ ਚੰਨੀ ਦੀ ਖੂਬ ਚਰਚਾ ਤੇ ਪ੍ਰਸੰਸਾ ਹੋਈ ।ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਚੋਣ ਲੜਾਉਣ ਦੀ ਬਜਾਏ ਪੰਜ ਕੈਬਨਿਟ ਵਜ਼ੀਰਾਂ ਨੂੰ ਉਮੀਦਵਾਰ ਬਣਾਇਆ ਗਿਆ। ਆਪ ਪਾਰਟੀ ਵੱਲੋਂ ਕਾਂਗਰਸ ਨਾਲ ਚੋਣਾਂ ਰਲ ਕੇ ਲੜਨ ਦੀਆਂ ਚਰਚਾਵਾਂ ਵੀ ਹੁੰਦੀਆਂ ਰਹਿੰਦੀਆਂ ਹਨ। ਪਰ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਦੋਵੇਂ ਰਾਜਨੀਤਿਕ ਧਿਰਾਂ ਇਕੱਠੀਆਂ ਹੋ ਸਕਦੀਆਂ ਹਨ ।ਪੰਜਾਬ ਦੀ ਸੱਤਾ ਤੇ ਕਾਬਜ਼ ਬੈਠੀ ਆਪ ਪਾਰਟੀ ਚਾਹੇ ਕੁਝ ਵੀ ਕਹੀ ਜਾਵੇ ।ਪਰ ਜਿੰਨੀ ਦੇਰ ਮੁੱਖ ਮੰਤਰੀ ਤੇ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਕਈ ਨਾਮੀ ਆਗੂਆਂ ਤੇ ਪਰਚੇ ਦਰਜ ਕਰਕੇ ਜੇਲਾਂ ਚ ਬੰਦ ਹਨ, ਆਪ ਪਾਰਟੀ ਨੂੰ ਫਾਇਦਾ ਨਾ ਹੋਣ ਦੀ ਬਜਾਏ ਨੁਕਸਾਨ ਹੀ ਕਰ ਸਕਦਾ ਹੈ।
ਜਿੱਤ ਕਿਹੜੀ ਪਾਰਟੀ ਦੇ ਪੈਰ ਚੁੰਮੇਗੀ ਇਸ ਬਾਰੇ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਵੱਡੇ ਨਾਮੀ ਚੈਨਲ ਵੱਲੋਂ ਵੱਖ ਵੱਖ ਅਨੁਮਾਨ ਤਾਂ ਲਗਾਏ ਜਾ ਰਹੇ ਹਨ। ਪਰ ਚੋਣਾਂ ਚ ਰਹਿੰਦੇ ਦੋ ਮਹੀਨਿਆਂ ਦੌਰਾਨ ਕਿਹੜੀ ਪਾਰਟੀ ਥੱਲੇ ਤੇ ਕਿਹੜੀ ਪਾਰਟੀ ਨੇ ਉੱਪਰ ਜਾਣਾ ਹੈ ।ਇਸ ਬਾਰੇ ਤਾਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਅੱਜ ਦੀ ਘੜੀ ਕਾਂਗਰਸ ਦਾ ਹੱਥ ਉੱਪਰ ਦਿਖਾਈ ਦੇ ਰਿਹਾ ਹੈ ।ਪਰ ਸਾਰੀਆਂ ਪਾਰਟੀਆਂ ਤੋਂ ਵੱਖਰੀ ਹੀ ਰਾਜਨੀਤੀ ਕਰ ਰਹੇ ਸਿਮਰਨਜੀਤ ਸਿੰਘ ਮਾਨ ਦੀ ਹਲਕਾ ਸੰਗਰੂਰ ਚ ਜਿੱਤ ਦੇ ਖੂਬ ਚਰਚੇ ਹੋ ਰਹੇ ਹਨ।