29 ਜੁਲਾਈ ਨੂੰ ਐਡਮਿੰਟਨ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਨੇ 19 ਸਾਲ ਦੇ ਤਰਨਤੇਜ ਧਾਰੀਵਾਲ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਣ ਸਣੇ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਐਡਮਿੰਟਨ ਦੇ ਦੱਖਣ-ਪੱਛਮੀ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖਮੀ ਹੋਏ ਸਨ। ਪੁਲਿਸ ਨੇ ਦੱਸਿਆ ਕਿ 29 ਜੁਲਾਈ ਨੂੰ ਸਵੇਰੇ 4.30 ਵਜੇ ਕੈਡੀਲੈਕ ਐਸਕਲੇਡ ਗੱਡੀ ਵਿਚ ਛੇ ਜਣੇ ਜਾ ਰਹੇ ਸਨ ਜਦੋਂ 17ਵੀਂ ਸਟ੍ਰੀਟ ਅਤੇ 34ਵੇਂ ਐਵੇਨਿਊ ਵਿੇ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ। ਹਾਦਸਾ ਵੇਖ ਮੌਕੇ ‘ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਕਈ ਪਲਟੀਆਂ ਖਾਣ ਮਗਰੋਂ ਗੱਡੀ ਵਿਚ ਅੱਗ ਲੱਗ ਗਈ। ਇਸੇ ਦੌਰਾਨ ਪੈਰਾਮੈਡਿਕਸ ਮੌਕੇ ‘ਤੇ ਪੁੰਜ ਗਏ ਅਤੇ ਪੰਜ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ 19 ਸਾਲ ਦੇ ਇਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕੈਡੀਲੈਕ ਵਿਚ ਸਵਾਰ ਨੌਜਵਾਨ ਸੰਭਾਵਤ ਤੌਰ ‘ਤੇ ਕਿਸੇ ਹੋਰ ਗੱਡੀ ਨਾਲ ਰੇਸ ਲਾ ਰਹੇ ਸਨ ।