ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਹ ਫੋਟੋ ਕਿਸੇ ਹੋਰ ਦੀ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਹੈ। ਪਰ ਇਸ ਫੋਟੋ ਨਾਲ ਜੁੜੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਫੋਟੋ ਵਿੱਚ ਇੱਕ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਡਾ. ਗੁਰਪ੍ਰੀਤ ਕੌਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਿਰ ‘ਤੇ ਆਮ ਆਦਮੀ ਪਾਰਟੀ ਦੀ ਟੋਪੀ ਪਾਈ ਹੋਈ ਹੈ। ਹਾਲਾਂਕਿ ਉਸ ਵੇਲੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਦੋਵੇਂ ਭਵਿੱਖ ਵਿੱਚ ਜੀਵਨਸਾਥੀ ਬਣ ਜਾਣਗੇ। ਫੋਟੋ ਸ਼ੇਅਰ ਕਰਦੇ ਹੋਏ ਸੀਐਮ ਨੇ ਲਿਖਿਆ ਹੈ ਕਿ ਕੌਣ ਜਾਣਦਾ ਹੈ ਕਿ ਕਿਸਮਤ ਕਦੋਂ ਅਤੇ ਕਿੱਥੇ ਲੈ ਜਾਵੇਗੀ। ਜਨਵਰੀ 2020 ਵਿੱਚ ਦਿੱਲੀ ਚੋਣ ਪ੍ਰਚਾਰ ਦੌਰਾਨ ਡਾ. ਗੁਰਪ੍ਰੀਤ ਕੌਰ.. ਕਿਸੇ ਵਲੰਟੀਅਰ ਨੇ ਭੇਜੀ ਫੋਟੋ… ਨਿਆਮਤ ਦੀ ਮੰਮੀ।
ਦੱਸ ਦੇਈਏ ਕਿ ਸੀਐਮ ਭਗਵੰਤ ਮਾਨ ਦੀ ਪਤਨੀ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਿੱਚ 3 ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿੱਚ ਦਾਖਲਾ ਲਿਆ। 2017 ਵਿੱਚ, ਉਸ ਨੇ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ। 2019 ਵਿੱਚ ਉਨ੍ਹਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ।