ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਦੇਸ਼ ‘ਚ ਰਹਿ ਰਹੇ ਪੱਕੇ ਰਹੇ ਲੋਕਾਂ ਨੂੰ ਇਨੀਂ ਦਿਨੀਂ ਆਪਣੇ ਮਾਪਿਆਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ | ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਤਹਿਤ ਸਾਲਾਨਾ ਡਰਾਅ ਕੱਢਿਆ ਜਾ ਰਿਹਾ ਹੈ | ਜਿਨ੍ਹਾਂ ਕੈਨੇਡਾ ਵਾਸੀਆਂ ਨੇ ਮਾਪਿਆਂ ਨੂੰ ਅਪਲਾਈ ਕਰਨ ਲਈ 2020 ਦੇ ਪੂਲ ਵਿਚ ਆਪਣੇ ਨਾਂਅ ਦਾਖਲ ਕੀਤੇ ਸਨ ਉਨ੍ਹਾਂ ਵਿਚੋਂ 23 ਅਕਤੂਬਰ ਤੱਕ 24200 ਲੋਕਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ | ਸੱਦਾ ਮਿਲਣ ਤੋਂ ਬਾਅਦ 60 ਦਿਨਾਂ ‘ਚ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੋਵੇਗਾ [ ਕੁੱਲ ਪ੍ਰਾਪਤ ਹੋਣ ਵਾਲੀਆਂ 24200 ਅਰਜ਼ੀਆਂ ‘ਚੋਂ ਅਧਿਕਾਰੀਆਂ ਵਲੋਂ ਹਰ ਪੱਖੋਂ ਮੁਕੰਮਲ 15000 ਅਰਜ਼ੀਆਂ ਸਵਿਕਾਰ ਕੀਤੇ ਜਾਣ ਦਾ ਟੀਚਾ ਹੈ |