ਟੋਰਾਂਟੋ (ਬਲਜਿੰਦਰ ਸੇਖਾ) ਕਨੇਡਾ ਸਰਕਾਰ ਵਲੋ ਰਾਹਿਤ ਭਰੀ ਖ਼ਬਰ ਹੈ ਕਿ ਪਹਿਲੀ ਵਾਰ ਨਵੇਂ ਘਰ ਦੇ ਖਰੀਦਦਾਰਾਂ ਨੂੰ ਮੋਰਟਗੇਜ ਅਦਾਇਗੀ ਲਈ 25 ਸਾਲ ਤੋ ਵਧਾ ਕੇ 30 ਸਾਲ ਤੱਕ ਦਾ ਸਮਾਂ ਦੇਵੇਗੀ |ਕਨੇਡਾ ਦੀ ਫੈਡਰਲ ਸਰਕਾਰ ਵੱਲੋਂ ਨਵੀਂ ਤਬਦੀਲੀ ਅਨੁਸਾਰ ਇਹ ਦੱਸਣਯੋਗ ਹੈ ਕਿ ਇਸ ਵਕਤ 20 ਫੀਸਦੀ ਤੋਂ ਘੱਟ ਪੇਸ਼ਗੀ ਰਕਮ ਦੇਣ ਵਾਲਿਆਂ ਨੂੰ ਮੌਰਟਗੇਜ ਅਦਾ ਕਰਨ ਦਾ ਕੁੱਲ ਸਮਾਂ 25 ਸਾਲ ਤੱਕ ਹੀ ਮਿਲਦਾ ਹੈ ।ਅਗਲੇ ਕੁਝ ਮਹੀਨਿਆਂ ਵਿੱਚ ਕਨੇਡਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਆਉਣ ਦੀ ਸੰਭਾਵਾਨਾ ਹੈ ।