ਮਾਨਾਂਵਾਲਾ (ਅੰਮ੍ਰਿਤਸਰ) , 12 ਸਤੰਬਰ – ਮਾਨਾਂਵਾਲਾ ਨੇੜੇ ਪਿੰਡ ਮਲਕਪੁਰ ਦੇ 7 ਸਾਲ ਦੇ ਬੱਚੇ ਦਾ ਕਤਲ ਕਰਕੇ ਤੂੜੀ ਵਿਚ ਦੱਬ ਦੇਣ ਦੀ ਮੰਦਭਾਗੀ ਘਟਨਾ ਵਾਪਰਨ ਦੀ ਸੂਚਨਾ ਮਿਲੀ। ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਮਲਕਪੁਰ ਵਿਚ ਬੀਤੀ ਰਾਤ ਇਹ ਘਟਨਾ ਵਾਪਰੀ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ ।