ਲੰਡਨ, 25 ਸਤੰਬਰ

ਲਾਅਨ ਟੈਨਿਸ ਦੇ ਉਘੇ ਖਿਡਾਰੀ ਰੋਜਰ ਫੈਡਰਰ ਨੇ ਇਸ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਜਦੋਂ ਉਨ੍ਹਾਂ ਟੈਨਿਸ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਤਾਂ ਉਹ ਭਾਵੁਕ ਹੋ ਗਏ। 41 ਸਾਲਾ ਫੈਡਰਰ ਨੇ ਆਪਣੇ ਕਰੀਅਰ ’ਚ 20 ਗਰੈਂਡ ਸਲੈਮ ਖਿਤਾਬ ਜਿੱਤੇ। ਉਹ ਵਿਸ਼ਵ ਦੇ ਨੰਬਰ ਇਕ ਖਿਡਾਰੀ ਵੀ ਰਹੇ। ਉਸ ਨੇ ਆਪਣਾ ਆਖਰੀ ਡਬਲਜ਼ ਮੈਚ ਆਪਣੇ ਪੁਰਾਣੇ ਵਿਰੋਧੀ ਰਾਫੇਲ ਨਡਾਲ ਨਾਲ ਜੋੜੀਦਾਰ ਦੇ ਰੂਪ ਵਿਚ ਖੇਡਿਆ।