ਨਵੀਂ ਦਿੱਲੀ:ਖੇਲੋ ਇੰਡੀਆ ਯੂਥ ਗੇਮਜ਼ ਅਗਲੇ ਵਰ੍ਹੇ 31 ਜਨਵਰੀ ਤੋਂ 11 ਫਰਵਰੀ ਤੱਕ ਮੱਧ ਪ੍ਰਦੇਸ਼ ਵਿੱਚ ਹੋਣਗੀਆਂ। ਇਹ ਰਸਮੀ ਐਲਾਨ ਅੱਜ ਇੱਥੇ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕੀਤਾ। ਖੇਡਾਂ ਲਈ ਸਥਾਨਾਂ ਦਾ ਰਸਮੀ ਐਲਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਹ ਟੂਰਨਾਮੈਂਟ 31 ਜਨਵਰੀ 2023 ਤੋਂ 11 ਫਰਵਰੀ 2023 ਤੱਕ ਕਰਵਾਉਣ ਦਾ ਪ੍ਰੋਗਰਾਮ ਹੈ। ਭਾਰਤੀ ਖੇਡ ਅਥਾਰਟੀ (ਐੱਸਈਆਈ) ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਖੇਡ ਮੁਕਾਬਲੇ ਮੱਧ ਪ੍ਰਦੇਸ਼ ਦੇ 8 ਸ਼ਹਿਰਾਂ ਭੋਪਾਲ, ਇੰਦੌਰ, ਉਜੈਨ, ਗਵਾਲੀਅਰ, ਜਬਲਪੁਰ, ਮਾਂਡਲਾ, ਖਰਗੋਨ (ਮਹੇਸ਼ਵਰ) ਅਤੇ ਬਾਲਾਘਾਟ ਵਿੱਚ ਹੋਣਗੇ।