ਸਿਲਹਟ, 13 ਅਕਤੂਬਰ

ਭਾਰਤ ਨੇ ਥਾਈਲੈਂਡ ਨੂੰ 74 ਦੌੜਾਂ ਨਾਲ ਹਰਾ ਕੇ ਰਿਕਾਰਡ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਭਾਰਤੀ ਟੀਮ ਛੇ ਵਾਰ ਇਹ ਖ਼ਿਤਾਬ ਜਿੱਤ ਚੁੱਕੀ ਹੈ। ਥਾਈਲੈਂਡ ਖ਼ਿਲਾਫ਼ ਸੈਮੀਫਾਈਨਲ ਮੁਕਾਬਲਾ ਇਕ-ਤਰਫਾ ਰਿਹਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ ਤੇ ਜਵਾਬ ਵਿੱਚ ਥਾਈਲੈਂਡ ਦੀ ਟੀਮ ਨੂੰ 9 ਵਿਕਟਾਂ ’ਤੇ 74 ਦੌੜਾਂ ’ਤੇ ਸਮੇਟ ਦਿੱਤਾ।