ਮਾਂਟਰੀਅਲ— ਦੋ ਪਾਰਲੀਮਾਨੀ ਹਲਕਿਆਂ ਦੀ ਜ਼ਿਮਨੀ ਚੋਣ ‘ਚ ਇਕ ਸੀਟ ‘ਤੇ ਸੱਤਾਧਾਰੀ ਲਿਬਰਲ ਪਾਰਟੀ ਕਾਬਜ਼ ਰਹੀ ਜਦਕਿ ਦੂਜੀ ਸੀਟ ‘ਤੇ ਕੰਜ਼ਰਵੇਟਿਵ ਪਾਰਟੀ ਦੇ ਖਾਤੇ ‘ਚ ਗਈ। ਕਿਊਬਿਕ ਦੀ ਲੈਕ-ਸੇਂਟ-ਜੀਨ ਪਾਰਲੀਮਾਨੀ ਸੀਟ ‘ਤੇ ਲਿਬਰਲ ਉਮੀਦਵਾਰ ਰਿਚਰਡ ਹੈਬਰਟ ਜੇਤੂ ਰਹੇ ਜਦਕਿ ਪਹਿਲਾਂ ਇਥੇ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਸੀ। ਹੈਰਾਨੀ ਵਾਲੀ ਗੱਲ ਇਹ ਰਹੀ ਕਿ 2015 ਦੀਆਂ ਚੋਣਾਂ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਐੱਨ.ਡੀ.ਪੀ. ਨੂੰ ਇਸ ਵਾਰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਕਿਊਬਿਕ ਦੇ ਚੋਣ ਨਤੀਜੇ ਦਰਸ਼ਾਉਂਦੇ ਬਨ ਕਿ ਲਿਬਰਲ ਪਾਰਟੀ ਨੂੰ ਸੂਬੇ ‘ਚ ਟੋਰੀਆਂ ਤੇ ਬਲਾਕ ਕਿਊਬਿਕ ਤੋਂ ਕੀਤੇ ਜ਼ਿਆਦਾ ਲੋਕਾਂ ਦਾ ਸਮਰਥਨ ਹਾਸਲ ਹੈ। ਲਿਬਰਲ ਉਮੀਦਵਾਰ ਰਿਚਰਡ ਹੈਬਰਟ ਨੂੰ 36 ਫੀਸਦੀ ਵੋਟਾਂ ਮਿਲੀਆਂ। ਕਿਊਬਿਕ ‘ਚ 78 ਪਾਰਲੀਮਾਨੀ ਸੀਟਾਂ ਆਉਂਦੀਆਂ ਹਨ ਜਿਨ੍ਹਾਂ ‘ਚੋਂ 41 ਲਿਬਰਲ ਪਾਰਟੀ ਦੇ ਖਾਤੇ ‘ਚ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਲਿਬਰਲ ਪਾਰਟੀ ਨੇ 2019 ਦੀਆਂ ਚੋਣਾਂ ‘ਚ ਆਪਣੀ ਸੱਤਾ ਬਰਕਾਰ ਰੱਖਣੀ ਹੈ ਤਾਂ ਉਸ ਨੂੰ ਕਿਊਬਿਕ ‘ਚ ਆਪਣੀ ਕਾਰਜਗੁਜਰੀ ‘ਚ ਹੋਰ ਸੁਧਾਰ ਕਰਨਾ ਹੋਵੇਗਾ। ਕੰਜ਼ਰਵੇਟਿਵ ਪਾਰਟੀ ਦੇ ਬਰਾਇਨ ਗੋਲਡ ਨੂੰ ਹਰਾਇਆ। ਇਹ ਸੀਟ ਕੰਜ਼ਰਵੇਟਿਵ ਪਾਰਟੀ ਦੀ ਅੰਤਰਮ ਆਗੂ ਰਹਿ ਚੁੱਕੀ ਰੌਨਾ ਐਂਬਰੋਜ਼ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਖਾਲ੍ਹੀ ਹੋਈ ਸੀ। ਚੋਣ ਨਤੀਜਿਆਂ ਬਾਰੇ ਐੱਨ.ਡੀ.ਪੀ. ਦੀ ਪ੍ਰਤੀਕਿਰਿਆ ਹਾਸਲ ਨਹੀਂ ਕੀਤੀ ਜਾ ਸਕਦੀ।