ਪੰਚਕੂਲਾ—ਜਿਵੇਂ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਰੇਪ ਕੇਸ ‘ਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਹੀ ਹਨੀਪ੍ਰੀਤ ਫਰਾਰ ਹੈ। ਹਰਿਆਣਾ ਪੁਲਸ ਅਤੇ ਪੰਚਕੂਲਾ ਪੁਲਸ ਦੀ ਐੈੱਸ. ਆਈ. ਟੀ. ਟੀਮਾਂ ਹਨੀਪ੍ਰੀਤ ਦੀ ਭਾਲ ‘ਚ ਹਰ ਜਗ੍ਹਾ ‘ਤੇ ਭਾਲ ਕਰ ਰਹੀਆਂ ਹਨ, ਪਰ ਅਜੇ ਤੱਕ ਹਨੀਪ੍ਰੀਤ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੈ। ਜਿਸ ਕਰਕੇ ਪੰਚਕੂਲਾ ਪੁਲਸ ਨੇ ਹਨੀਪ੍ਰੀਤ ਦੇ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕਰ ਕੀਤਾ ਹੈ।
ਸੂਤਰਾਂ ਮੁਤਾਬਕ ਹਨੀਪ੍ਰੀਤ ਦੇ ਦਿੱਲੀ ‘ਚ ਹੋਣ ਦੀ ਖ਼ਬਰ ਤੋਂ ਬਾਅਦ ਹੀ ਹਰਿਆਣਾ ਪੁਲਸ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਹੈ। ਇਸ ਤੋਂ ਬਾਅਦ ਪੁਲਸ ਨੇ ਦਿੱਲੀ ‘ਚ ਹਨੀਪ੍ਰੀਤ ਦੀ ਗ੍ਰਿਫਤਾਰੀ ਲਈ ਛਾਪਾ ਮਾਰਿਆ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਹਨੀਪ੍ਰੀਤ ਦੇ ਦਿੱਲੀ ‘ਚ ਵਕੀਲ ਦੇ ਕੋਲ ਆਉਣ ਅਤੇ ਪੇਸ਼ਗੀ ਜਮਾਨਤ ਪਟੀਸ਼ਨ ਦਾਇਰ ਕਰਨ ਦੀ ਖ਼ਬਰ ਤੋਂ ਬਾਅਦ ਹਰਿਆਣਾ ਪੁਲਸ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਪੁਲਸ ਤੁਰੰਤ ਹਰਕਤ ‘ਚ ਆ ਗਈ ਹੈ। ਪੰਚਕੂਲਾ ਪੁਲਸ ਦੀ ਇਕ ਟੀਮ ਨੂੰ ਗ੍ਰਿਫਤਾਰੀ ਵਰੰਟ ਨਾਲ ਦਿੱਲੀ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਹਨੀਪ੍ਰੀਤ ਦੇ ਦਿੱਲੀ ਦੇ ਗ੍ਰੇਟਰ ਕੈਲਾਸ਼ ਦੇ ਇਕ ਮਕਾਨ ਏ-9 ‘ਚ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪੁਲਸ ਟੀਮ ਨੇ ਇੱਥੇ ਛਾਪਾ ਮਾਰਿਆ ਪਰ ਹਨੀਪ੍ਰੀਤ ਨਹੀਂ ਮਿਲੀ।