ਭੋਪਾਲ— ਪ੍ਰੀ ਅਡਾਪਸ਼ਨ ‘ਚ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੂੰ ਦਿੱਤੀ ਜਾਣ ਵਾਲੀ ਬੱਚੀ ਦੇ ਮਾਮਲੇ ‘ਚ ਸੈਂਟਰਲ ਅਡਾਪਸ਼ਨ ਅਥਾਰਟੀ (ਕਾਰਾ) ਨੇ ਜੇ. ਜੇ. ਐਕਟ ਦੇ ਸੰਬੰਧ ‘ਚ ਅਪਮਾਨਜਨਕ ਟਿੱਪਣੀ ਕੀਤੀ।
ਕੀ ਹੈ ਮਾਮਲਾ?
ਸੰਨੀ ਲਿਓਨ ਨੇ ਵੀ ਕੋਰਟ ‘ਚ ਮਾਮਲਾ ਵਿਚਾਰਾਧੀਨ ਹੋਣ ਦੌਰਾਨ ਹੀ ਬੱਚੀ ਦੀ ਤਸਵੀਰ ਜਨਤਕ ਕੀਤਾ ਹੈ। ਇਸ ਦਾ ਵਿਰੋਧ ਜੇ. ਜੇ. ਐਕਟ ਦੀ ਐਗਜ਼ੀਕਿਊਸ਼ਨ ਲਈ ਬਣਾਈ ਗਈ ਰਾਜ ਬਾਲ ਕਨਜ਼ਰਵੇਸ਼ਨ ਸੁਸਾਇਟੀ ਨੇ ਵਿਰੋਧ ਕੀਤਾ ਹੈ। ਇਸ ਸੰਬੰਧ ‘ਚ ਉਨ੍ਹਾਂ ਨੇ ਰਾਸ਼ਟਰੀ ਬਾਲ ਆਯੋਗ ਤੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੇਨਕਾ ਗਾਂਧੀ ਨੂੰ ਸ਼ਿਕਾਇਤ ਕੀਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਯੋਗ ਨੇ ਸਮਝ ਲੈਂਦੇ ਹੋਏ ਨੋਟਿਸ ਜਾਰੀ ਕੀਤਾ ਹੈ। ਆਯੋਗ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਸਚਿਵ ਨਾਲ ਜਾਂਚ ਰਿਪੋਰਟ ਮੰਗੀ ਹੈ। ਮੇਨਕਾ ਗਾਂਧੀ ਨੇ ਵੀ ਜੇ ਜੇ ਐਕਟ ਦਾ ਉਲੰਘਨ ਕਰਨ ਵਾਲੇ ਅਧਿਕਾਰੀਆਂ ਖਿਲਾਫ ਜ਼ਰੂਰ ਕਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਦਾਕਾਰਾ ਸੰਨੀ ਲਿਓਨ ਨੇ 30 ਸਤੰਬਰ 2016 ਨੂੰ ਕਾਰਾ ਦੀ ਵੈੱਬਸਾਈਟ ‘ਤੇ ਆਨ ਲਾਈਨ ਹੋਣ ਦੀ ਬੇਨਤੀ ਕੀਤੀ ਸੀ। ਨਿਯਮ ਮੁਤਾਬਕ, 31 ਜੂਨ 2017 ਨੂੰ ਬੱਚੀ ਤੇ ਸੰਨੀ ਲਿਓਨ ਦੀ ਮੈਚ ਮੈਕਿੰਗ ਕਰਵਾਈ ਗਈ। ਇਸ ਤੋਂ ਬਾਅਦ ਕੋਰਟ ‘ਚ ਗੋਦ ਦਿੱਤੇ ਜਾਣ ਦੀ ਪ੍ਰਤੀਕਿਰਿਆ ਸ਼ੁਰੂ ਹੋ ਗਈ। ਇਸੇ ਦੌਰਾਨ ਕਾਰਾ ਨੇ ਲਿਓਨੀ ਨੂੰ ਬੱਚੀ ਪ੍ਰੀ ਅਡਾਪਸ਼ਨ ਫਾਸਟਰ ਫੇਅਰ ‘ਚ ਦੇ ਦਿੱਤੀ। ਕਾਰਾ ਨੇ 4 ਅਗਸਤ 2017 ਨੂੰ ਸਵੇਰੇ 10.47 ਮਿੰਟ ‘ਤੇ ਫਾਸਟਰ ਫੇਅਰ ‘ਚ ਦਿੱਤੇ ਜਾਣ ਵਾਲੀ ਤਸਵੀਰ ਅਪਲੋਡ ਕਰਦੇ ਹੋਏ ਬੱਚੀ ਦੀ ਨਿਜਤਾ ਮੰਗ ਕਰਦੇ ਹੋਏ ਉਸ ਦੇ ਵਿਸ਼ੇ ‘ਚ ਅਪਮਾਨਜਨਕ ਟਿੱਪਣੀ ਕੀਤੀ ਹੈ। ਜਿਸ ‘ਚ ਕਿਹਾ, ”11 ਪਰਿਵਾਰ ਰਿਜੈਕਟ ਕਰ ਚੁੱਕੇ, ਉਸ ਨੂੰ ਹੀ ਸੰਨੀ ਲਿਓਨ ਨੇ ਲਿਆ। ਕਾਰਾ ਨੇ ਸੀ. ਆਈ. ਓ. ਦੀਪਕ ਕੁਮਾਰ ਇਥੇ ਹੀ ਨਹੀਂ ਰੁੱਕੇ ਸਗੋਂ ਉਨ੍ਹਾਂ ਨੇ ਬੱਚੀ ਦੇ ਰੰਗ ‘ਤੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਲਿਓਨੀ ਨੇ ਬੱਚੀ ਦੇ ਰੰਗ ਤੇ ਉਸ ਦੀ ਸਿਹਤ ਨੂੰ ਅਣਦੇਖਿਆ ਕੀਤਾ ਹੈ। ਜੇ. ਜੇ. ਐਕਟ ਦੇ ਐਗਜ਼ੀਕਿਊਸ਼ਨ ਲਈ ਬਣਾਈ ਗਈ ਰਾਜ ਬਾਲ ਕਨਜ਼ਰਵੇਸ਼ਨ ਸੁਸਾਇਟੀ ਦੇ ਮੈਂਬਰ ਮਪ੍ਰ ਬਾਲ ਆਯੋਗ ਦੇ ਸਾਬਕਾ ਮੈਂਬਰ ਵਿਮਾਂਸ਼ੁ ਜੋਸ਼ੀ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਚੀ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਸਟੇਟ ਲੋ ਕਾਲਜ ਦੇ ਪ੍ਰੋਫੇਸਰ ਤੇ ਜੇ. ਜੇ. ਐਕਟ ਦੇ ਜਾਣਕਾਰ ਡਾਕਟਰ ਵਿਸ਼ਵਾਸ਼ ਚੌਹਾਨ ਨੇ ਦੱਸਿਆ ਕਿ ਕਾਰਾ ਤੇ ਸੰਨੀ ਲਿਓਨ ਨੇ ਜੇ. ਜੇ. ਐਕਟ 2015 ਦੀ ਧਾਰਾ 3 ਤੇ ਧਾਰਾ 74 ਦਾ ਉਲੰਘਨ ਕੀਤਾ ਹੈ। ਇਸ ਨਾਲ ਗੋਦ ਦਿੱਤੇ ਜਾਣੇ ਵਾਲੀ ਬੱਚੀ ਜੀ ਮਾਣ ਸਤਿਕਾਰ ਨੂੰ ਦੁੱਖ ਪਹੁੰਚਿਆ ਹੈ। ਜੇ.ਜੇ. ਐਕਟ ਦੀ ਧਾਰਾ 3 ਤੇ ਧਾਰਾ 74 ਦਾ ਉਲੰਘਨ ਕਰਨ ਵਾਲਿਆਂ ਖਿਲਾਫ 2 ਲੱਖ ਦਾ ਜੁਰਮਾਨਾ ਤੇ 6 ਤੋਂ 1 ਸਾਲ ਦੀ ਸਜਾ ਹੋ ਸਕਦੀ ਹੈ ਜਾਂ ਇਹ ਦੋਵੇਂ ਸਜਾਵਾਂ ਹੋ ਸਕਦੀਆਂ ਹਨ।