ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਹੁਣ ਇਕ ਬੇਬੀ ਗਰਲ ਦੇ ਮਾਤਾ-ਪਿਤਾ ਬਣ ਗਏ ਹਨ। ਇਸ ਖੁਸ਼ਖਬਰੀ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਕੁਣਾਲ ਖੇਮੂ ਨੇ ਟਵੀਟ ਕੀਤਾ ਹੈ। ਟਵੀਟ ‘ਚ ਉਨ੍ਹਾਂ ਨੇ ਲਿਖਿਆ, ”ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਘਰ ਨੰਨ੍ਹੀ ਮਹਿਮਾਨ ਬੇਬੀ ਗਰਲ ਆਈ ਹੈ। ਸੋਹਾ ਤੇ ਮੇਰੀ ਪਿਆਰੀ ਜਿਹੀ ਬੇਬੀ ਬਿਲਕੁਲ ਠੀਕ ਹੈ। ਮੈਂ ਫੈਨਜ਼ ਦੇ ਪਿਆਰ ਤੇ ਸ਼ੁੱਭਕਾਮਨਾਵਾਂ ਦਾ ਸ਼ੁੱਕਰਗੁਜਾਰ ਹਾਂ।”ਕਈ ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਸੋਹਾ ਅਲੀ ਖਾਨ ਤੇ ਕੁਣਾਲ ਖੇਮੂ ਨੇ ਸਾਲ 2013’ਚ ਵਿਆਹ ਕਰਵਾਇਆ ਸੀ। ਅੱਜ ਉਹ ਇਕ ਬੇਬੀ ਗਰਲ ਦੇ ਮਾਤਾ-ਪਿਤਾ ਬਣ ਗਏ ਹਨ।