ਮੁੰਬਈ —ਅਦਾਕਾਰਾ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਬਿਨਾਂ ਕਿਸੇ ਕਾਰਨ ਅਭਿਨੇਤਰੀਆਂ ਨੂੰ ਟਾਰਗੈੱਟ ਕੀਤਾ ਜਾਂਦਾ ਹੈ। ਕਦੀ ਉਨ੍ਹਾਂ ਦੇ ਕੱਪੜਿਆਂ ਜਾਂ ਉਨ੍ਹਾਂ ਦੇ ਕਿਸੇ ਸਟੇਟਮੈਂਟ ਨੂੰ ਲੈ ਕੇ। ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਪਿਛਲੇ ਦਿਨੀਂ ਪਰਿਣੀਤੀ ਵੀ ਇਸਦੀ ਸ਼ਿਕਾਰ ਹੋਈ ਹੈ। ਇਹ ਪੁੱਛੇ ਜਾਣ ‘ਤੇ ਕਿ ਉਹ ਇਸ ਟ੍ਰੋਲਿੰਗ ਨੂੰ ਕਿਵੇਂ ਦੇਖਦੀ ਹੈ ਤਾਂ ਪਰਣੀਤੀ ਨੇ ਕਿਹਾ ਕਿ ਇਹ ਸੱਚ ਹੈ ਕਿ ਬਿਨਾਂ ਕਿਸੇ ਕਾਰਨ ਅਭਿਨੇਤਰੀਆਂ ਨੂੰ ਟਾਰਗੈੱਟ ਕੀਤਾ ਜਾਂਦਾ ਹੈ ਅਤੇ ਇਹ ਬਿਲਕੁਲ ਗਲਤ ਹੈ। ਸੋਸ਼ਲ ਮੀਡੀਆ ‘ਤੇ ਹਰ ਗੱਲ ਦਾ ਰਾਈ ਦਾ ਪਹਾੜ ਬਣਾਇਆ ਜਾਂਦਾ ਹੈ। ਪਰਿਣੀਤੀ ਨੇ ਮਾਹਿਰਾ ਖਾਨ ਅਤੇ ਰਣਬੀਰ ਕਪੂਰ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੂੰ ਲੈ ਕੇ ਸਵਾਲ ਕੀਤਾ  ਸੀ ਪਰ ਪਰਿਣੀਤੀ ਨੇ ਇਸ ‘ਤੇ ‘ਨੋ ਕੁਮੈਂਟ’ ਕਹਿ ਦਿੱਤਾ।