ਨਵੀਂ ਦਿੱਲੀ— ਭਾਰਤ ਦੇ ਸੁਧਾਕਰ ਜਯੰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਆਯੋਜਿਤ ਵਰਲਡ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ‘ਚ ਸ਼ਨੀਵਾਰ 61 ਕਿਲੋਗ੍ਰਾਮ ਭਾਰ ਵਰਗ ‘ਚ ਸੋਨ ਤਮਗਾ ਜਿੱਤ ਲਿਆ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਲੈਫਟੀਨੈਂਟ ਕਰਨਲ ਸੁਧਾਕਰ ਨੇ 50 ਸਾਲ ਉਮਰ ਵਰਗ ‘ਚ 62 ਕਿ. ਗ੍ਰਾ. ਭਾਰ ਵਰਗ ਵਿਚ ਸਨੈਚ ਵਿਚ 79 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ‘ਚ 98 ਕਿ. ਗ੍ਰਾ. ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।
ਸੁਧਾਕਰ ਨੇ ਆਸਟ੍ਰੇਲੀਆ ‘ਚ ਛੇਵੀਂ ਵਾਰ ਸੋਨ ਤਮਗਾ ਜਿੱਤਿਆ। ਉਸ ਨੇ 2013 ਤੇ 2017 ‘ਚ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਉਸ ਨੇ ਇਸ ਸਾਲ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਅਪ੍ਰੈਲ ‘ਚ 62 ਕਿ. ਗ੍ਰਾ. ਭਾਰ ਵਰਗ ਵਿਚ ਵੀ ਸੋਨ ਤਮਗਾ ਜਿੱਤਿਆ ਸੀ, ਉਦੋਂ ਉਸ ਨੇ ਸਨੈਚ ‘ਚ 88 ਤੇ ਕੁਲ 193 ਕਿਲੋਗ੍ਰਾਮ ਭਾਰ ਵਰਗ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ ਸੀ।