ਮੁੰਬਈ— ‘ਲਖਨਊ ਸੈਂਟਰਲ’ ਵਿਚ ਫਰਹਾਨ ਅਖਤਰ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਡਾਇਨਾ ਪੇਂਟੀ ਦਾ ਕਹਿਣਾ ਹੈ ਕਿ ਸ਼ੁਰੂਆਤ ਵਿਚ ਉਹ ਅਦਾਕਾਰ-ਨਿਰਦੇਸ਼ਕ ਤੋਂ ਥੋੜ੍ਹੀ ਡਰੀ ਹੋਈ ਸੀ।
31 ਸਾਲਾ ਅਦਾਕਾਰਾ ਨੇ ਦੱਸਿਆ ਕਿ ਫਰਹਾਨ ਬਹੁਮੁਖੀ ਹੁਨਰ ਦੇ ਧਨੀ ਹਨ।
ਸ਼ੁਰੂਆਤ ਵਿਚ ਮੈਂ ਉਨ੍ਹਾਂ ਤੋਂ ਡਰੀ ਹੋਈ ਸੀ, ਥੋੜ੍ਹੀ ਨਰਵਸ ਸੀ ਪਰ ਬਾਅਦ ਵਿਚ ਸਭ ਠੀਕ ਹੋ ਗਿਆ। ਉਨ੍ਹਾਂ ਕੋਲੋਂ ਸਿੱਖਣ ਲਈ ਕਾਫੀ ਕੁਝ ਸੀ। ਫਿਲਮ ਵਿਚ ਡਾਇਨਾ ਐੱਨ. ਜੀ. ਓ. ਵਰਕਰ ਗਾਇਤਰੀ ਕਸ਼ਯਪ ਦੀ ਭੂਮਿਕਾ ਵਿਚ ਨਜ਼ਰ ਆਵੇਗੀ।