ਸਿੰਗਾਪੁਰ, ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਨੇ ਸੰਜਮ ਨਾਲ ਕੰਮ ਲੈਂਦੇ ਹੋਏ ਚੈੱਕ ਗਣਰਾਜ ਦੀ ਕੈਰੋਲਿਨ ਪਲਿਸਕੋਵਾ ਨੂੰ ਸਖਤ ਚੁਣੌਤੀ ‘ਤੇ ਸ਼ਨੀਵਾਰ ਨੂੰ 7-6, 6-3 ਨਾਲ ਕਾਬੂ ਕਰਕੇ ਸੈਸ਼ਨ ਦੇ ਆਖਰੀ ਟੈਨਿਸ ਟੂਰਨਾਮੈਂਟ ਡਬਲਯੂ.ਟੀ.ਏ. ਫਾਈਨਲਸ ਦੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾ ਲਈ ਹੈ। ਵੋਜ਼ਨੀਆਕੀ ਨੇ ਇਹ ਮੁਕਾਬਲਾ ਲਗਭਗ 2 ਘੰਟੇ ‘ਚ ਜਿੱਤਿਆ। 

ਵੋਜ਼ਨੀਆਕੀ ਦਾ ਸੈਸ਼ਨ ਦੇ ਇਸ ਆਖਰੀ ਟੂਰਨਾਮੈਂਟ ‘ਚ ਇਹ ਦੂਜਾ ਫਾਈਨਲ ਹੈ। ਉਹ ਇਸ ਤੋਂ ਪਹਿਲਾਂ 2010 ‘ਚ ਫਾਈਨਲ ‘ਚ ਹਾਰੀ ਸੀ। ਵੋਜ਼ਨੀਆਕੀ ਦਾ ਖਿਤਾਬ ਦੇ ਲਈ ਵੀਨਮ ਵਿਲੀਅਮਸ ਅਤੇ ਕੈਰੋਲਿਨ ਗਾਰਸੀਆ ਵਿਚਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਨਾਲ ਮੁਕਾਬਲਾ ਹੋਵੇਗਾ। ਪਲਿਸਕੋਵਾ ਦੀ ਇਸ ਹਾਰ ਦੇ ਨਾਲ ਉਨ੍ਹਾਂ ਦੇ ਹੱਥੋਂ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਨੰਬਰ ਇਕ ਸਥਾਨ ‘ਤੇ ਉਤਾਰਨ ਦਾ ਮੌਕਾ ਨਿਕਲ ਗਿਆ।