ਨਵੀਂ ਦਿੱਲੀ— ਆਸਟਰੇਲੀਆ ਦੇ ਕੋਚ ਡੇਵਿਡ ਸੇਕਰ ਦਾ ਮੰਨਣਾ ਹੈ ਕਿ ਭਾਰਤੀ ਜ਼ਮੀਨ ‘ਤੇ ਖੇਡਣ ਆਈ ਆਸਟਰੇਲੀਆ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਐਂਡ ਕੰਪਨੀ ਤੋਂ ਡਰਦੇ ਹਨ ਇਸ ਲਈ ਉਸ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਆਸਟਰੇਲੀਆਈ ਟੀਮ ਨੂੰ ਭਾਰਤ ਦੌਰੇ ‘ਤੇ 5 ਵਨਡੇ ਮੈਚਾਂ ਦੀ ਸੀਰੀਜ਼ ‘ਚ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਮਾਨ ਟੀਮ ਨੂੰ ਹੁਣ 7 ਅਕਤੂਬਰ ਤੋਂ 3 ਮੈਚਾਂ ਟੀ-20 ਸੀਰੀਜ਼ ਖੇਡਣੀ ਹੈ। ਸੇਕਰ ਨੇ ਕ੍ਰਿਕਟ ਵੈੱਬਸਾਈਟ ਕ੍ਰਿਕਟ.ਕਾਮ.ਏਯੂ ‘ਚ ਲੇਖ ‘ਚ ਕਿਹਾ, ” ਇਸ ਤਰ੍ਹਾਂ ਲੱਗ ਰਿਹਾ ਸੀ ਕਿ ਟੀਮ ਦੇ ਜ਼ਿਆਦਾ ਖਿਡਾਰੀ ਡਰ ਦੇ ਨਾਲ ਖੇਡ ਰਹੇ ਹਨ।
ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਖਿਡਾਰੀ ਹਮੇਸ਼ਾ ਖੁੱਲ ਕੇ ਖੇਡਣ ਪਰ ਅਸੀਂ ਇਸ ਤਰ੍ਹਾਂ ਨਹੀਂ ਕਰ ਸਕੇ। ਮੇਰਾ ਮੰਨਣਾ ਹੈ ਕਿ ਟੀਮ ‘ਚ ਤਜਰਬੇਕਾਰ ਖਿਡਾਰੀਆਂ ਦੀ ਘਾਟ ਨਹੀਂ ਹੈ ਅਤੇ ਅਸੀਂ ਇਸ ‘ਚ ਸੁਧਾਰ ਕਰ ਸਕਦੇ ਹਾਂ। ਕੋਚ ਨੇ ਕਿਹਾ ਕਿ ਹੁਣ ਵੀ ਕੁਝ ਖਤਮ ਨਹੀਂ ਹੋਇਆ ਹੈ। ਅਜੇ ਟੀ-20 ਸੀਰੀਜ਼ ਬਾਕੀ ਹੈ। ਇਸ ਟੀਮ ‘ਚ ਕਾਫੀ ਤਜਰਬੇਕਾਰ ਖਿਡਾਰੀ ਮੌਜੂਦ ਹਨ ਅਤੇ ਹੁਣ ਇਸ ਕਮੀ ਨੂੰ ਦੂਰ ਕਰ ਸਕਦੇ ਹਾਂ। ਅਸੀਂ ਤੇਜ਼ ਗੇਂਦਬਾਜਾਂ ਨਾਲ ਵਨਡੇ ਸੀਰੀਜ਼ ‘ਚ ਵਧੀਆ ਗੇਂਦਬਾਜ਼ੀ ਕੀਤੀ ਪਰ ਇਹ ਮੰਨਣਾ ਹੈ ਕਿ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਵਧੀਆਂ ਪ੍ਰਦਰਸ਼ਨ ਕੀਤਾ।