ਮੁੰਬਈ — ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਆਪਣੀ ਆਉਣ ਵਾਲੀ ਫਿਲਮ ‘ਰੇਸ 3’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਜੈਕਲੀਨ ਦਾ ਕਹਿਣਾ ਹੈ ਕਿ ਇਸ ਸੁਪਰਹਿੱਟ ਸੀਰੀਜ਼ ਦੀ ਤੀਜੀ ਫਿਲਮ ‘ਚ ਉਹ ਚੁਣੌਤੀਪੂਰਣ ਭੂਮਿਕਾ ਨਿਭਾਵੇਗੀ। ਜੈਕਲੀਨ ਨੇ ਹਾਲ ਹੀ ‘ਚ ਮੰਗਲਵਾਰ ਨੂੰ ਡੇਨਿਮ ਬ੍ਰਾਂਡ-ਲੀ ਦੇ ਬਾਡੀ ਆਪਟਿਕਸ ਸੀਜ਼ਨ 2 ਦੇ ਲਾਂਚ ਮੌਕੇ ਕਿਹਾ, ”ਇਹ ਮੁਸ਼ਕਿਲ ਭੂਮਿਕਾ ਹੈ, ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਇਹ ਮੈਨੂੰ ਕੁਝ ਵੱਖ ਬਣਾਉਂਦੀ ਹੈ। ਉਨ੍ਹਾਂ ਕਿਹਾ, ”ਮੈਂ ਇਸ ਭੂਮਿਕਾ ਨੂੰ ਚੁਣੌਤੀਪੂਰਣ ਮੰਨ੍ਹਦੀ ਹਾਂ”। ਉਨ੍ਹਾਂ ਦੱਸਿਆ ਕਿ ਫਰੈਂਚਾਇਜੀ ਦੀ ਤੀਜ਼ੀ ਫਿਲਮ ਹੋਣ ਦੇ ਕਾਰਨ ਇਹ ਪੂਰੀ ਤਰ੍ਹਾਂ ਵੱਖ ਹੋਵੇਗੀ।
ਦੱਸਣਯੋਗ ਹੈ ਕਿ ਰੈਮੋ ਫਰਨਾਂਡੀਸ ਵਲੋਂ ਨਿਰਦੇਸ਼ਿਤ ਫਿਲਮ ‘ਰੇਸ 3’ ‘ਚ ਸਲਮਾਨ ਖਾਨ ਲੀਡ ਅਭਿਨੇਤਾ ਦੇ ਤੌਰ ‘ਤੇ ਦਿਖਾਈ ਦੇਣਗੇ। ਪਿਛਲੇ ਦਿਨੀਂ ਰਿਲੀਜ਼ ਹੋਈ ਫਿਲਮ ‘ਏ ਜੈਂਟਲਮੈਨ’ ‘ਚ ਨਜ਼ਰ ਆਈ ਸੀ। ਇਹ ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਫਿਲਮ ਸੀ। ਇਸ ਫਿਲਮ ‘ਚ ਸਿਧਾਰਥ ਮਲਹੋਤਰਾ ਅਹਿਮ ਭੂਮਿਕਾ ‘ਚ ਦਿਖਾਈ ਦਿੱਤੇ ਹਨ।