ਸਿਰਸਾ — ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਜੇਲ ਹੋਣ ਦੇ ਬਾਅਦ ਉਸਦੇ ਡੇਰਾ ਮੁੱਖ ਦਫਤਰ ‘ਚ ਜ਼ਿਲਾ ਪ੍ਰਸ਼ਾਸਨ ਦੀ ਹਲਚਲ ਕਾਫੀ ਵੱਧ ਗਈ ਹੈ। ਐਸ.ਡੀ.ਐਮ. ਅਤੇ ਬਾਲ ਸੁਰੱਖਿਆ ਅਫਸਰ ਦੀ ਅਗਵਾਈ ‘ਚ ਇਕ ਟੀਮ ਨੇ ਆਸ਼ਰਮ ‘ਚੋਂ 18 ਲੜਕੀਆਂ ਨੂੰ ਬਾਹਰ ਕੱਢਿਆ ਹੈ। ਇੰਨਾ ਸਾਰੀਆਂ ਲੜਕੀਆਂ ਨੂੰ ਰਾਮ ਰਹੀਮ ਦੇ ਡੇਰੇ ‘ਚ ਸਥਿਤ ‘ਸ਼ਾਹੀ ਬੇਟੀਆਂ ਆਸ਼ਰਮ’ ‘ਚੋਂ ਕੱਢ ਕੇ ਬਾਲ ਭਵਨ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨ ਸਾਰੀਆਂ ਲੜਕੀਆਂ ਦੀ ਮੈਡੀਕਲ ਜਾਂਚ ਕਰਵਾਉਣ ਦੀ ਤਿਆਰੀ ‘ਚ ਹੈ। ਲੜਕੀਆਂ ਦੀ ਉਮਰ 2 ਤੋਂ 15 ਸਾਲ ਦੱਸੀ ਜਾ ਰਹੀ ਹੈ। ਡੇਰਾ ਮੁਖੀ ਨੇ ਖੁਦ ਇਸ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਡੇਰਾ ਮੁਖੀ ਨੇ ਐਲਾਨ ਕੀਤਾ ਸੀ ਕਿ ਜਿਹੜੇ ਪਰਿਵਾਰ ਆਪਣੀਆਂ ਬੱਚੀਆਂ ਨੂੰ ਨਹੀਂ ਪਾਲ ਸਕਦੇ ਉਹ ਇਸ ਆਸ਼ਰਮ ‘ਚ ਛੱਡ ਸਕਦੇ ਹਨ ਜਿੰਨਾ ਦੀ ਦੇਖਭਾਲ ਡੇਰਾ ਕਰੇਗਾ।
ਆਸ਼ਰਮ ‘ਚ ਇੰਨਾ ਲੜਕੀਆਂ ਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ ਸੀ, ਉਨ੍ਹਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਸੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਪਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਾਂਚ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋ ਸਕਦੇ ਹਨ।