ਨਵੀਂ ਦਿੱਲੀ— ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਕਹਿਣਾ ਹੈ ਕਿ ਐਤਵਾਰ ਨੂੰ ਇਥੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਵਨ-ਡੇ ‘ਚ ਜੇਕਰ ਉਸ ਨੂੰ ਆਖਰੀ-11 ਵਿਚ ਮੌਕਾ ਮਿਲਦਾ ਹੈ ਤਾਂ ਉਹ ਘਰੇਲੂ ਦਰਸ਼ਕਾਂ ਸਾਹਮਣੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੈ। ਕੁਲਦੀਪ ਦਾ ਬਚਪਨ ਇਥੋਂ ਦੀ ਗਲੀਆਂ ਵਿਚ ਲੰਘਿਆ, ਇਸੇ ਗ੍ਰੀਨ ਪਾਰਕ ਮੈਦਾਨ ਵਿਚ ਉਸ ਨੇ ਕ੍ਰਿਕਟ ਸਿੱਖੀ। ਉਸ ਨੇ ਕਿਹਾ ਕਿ ਜੇਕਰ ਮੈਨੂੰ ਆਖਰੀ-11 ਵਿਚ ਚੁਣਿਆ ਗਿਆ ਤਾਂ ਮੈਂ ਆਪਣੀ ਜ਼ਿੰਦਗੀ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਆਪਣੇ ਮੈਦਾਨ ਵਿਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਦੀ ਗੱਲ ਸੋਚ ਕੇ ਹੀ ਬਹੁਤ ਖੁਸ਼ ਹਾਂ।