ਮੈਕਸੀਕੋ— ਨਾਫਟਾ ਬਾਰੇ ਅਮਰੀਕੀ ਅਧਿਕਾਰੀਆਂ ਦੀ ਰਲਵੀਂ ਮਿਲਵੀਂ ਰਾਇ ਜਾਨਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੈਕਸੀਕੋ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਦਾ ਸ਼ਾਹੀ ਸਨਮਾਨਾਂ ਨਾਲ ਸਵਾਗਤ ਕੀਤਾ ਗਿਆ।ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੈਕਸੀਕੋ ਪਹੁੰਚਣ ‘ਤੇ ਟਵੀਟ ਕਰਕੇ ਕਿਹਾ ਕਿ ਹੈਲੋ ਮੈਕਸੀਕੋ ਸਿਟੀ। ਸੋਫੀ ਤੇ ਮੈਂ ਤੁਹਾਡੇ ਨਿੱਘੇ ਸਵਾਗਤ ਲਈ ਧੰਨਵਾਦ ਕਰਦੇ ਹਾਂ। ਕੈਨੇਡੀਅਨ ਪ੍ਰਧਾਨ ਮੰਤਰੀ ਨਾਰਥ ਅਮੇਰੀਕਨ ਫਰੀ ਟ੍ਰੇਡ ਐਗਰੀਮੈਂਟ ‘ਤੇ ਹੋਣ ਵਾਲੀ ਚੌਥੀ ਤੇ ਆਖਰੀ ਬੈਠਕ ਤੋਂ ਪਹਿਲਾਂ ਆਪਣੇ ਚਾਰ ਦਿਨਾਂ ਦੇ ਦੌਰੇ ‘ਤੇ ਹਨ, ਜਿਥੇ ਉਹ ਪਹਿਲੇ ਪੜਾਅ ‘ਚ ਅਮਰੀਕਾ ਗਏ ਸਨ ਤੇ ਹੁਣ ਮੈਕਸੀਕੋ ਪਹੁੰਚ ਗਏ ਹਨ।