ਟੋਕੀਓ, ਸਪੇਨ ਦੀ ਕੈਰੋਲੀਨਾ ਮਾਰਿਨ ਤੇ ਡੈਨਮਾਰਕ ਦੇ ਵਿਕਟਰ ਐਕਸਲਸੇਨ ਨੇ ਐਤਵਾਰ ਨੂੰ ਜਪਾਨ ਓਪਨ ਬੈਡਮਿੰਟਨ ਦੇ ਫਾਈਨਲ ’ਚ ਲੜੀਵਾਰ ਮਹਿਲਾ ਤੇ ਪੁਰਸ਼ ਵਰਗ ਦੇ ਸਿੰਗਲ ਖ਼ਿਤਾਬ ਜਿੱਤ ਲਏ ਹਨ। ਓਲੰਪਿਕ ਚੈਂਪੀਅਨ ਤੇ ਪੰਜਵਾਂ ਦਰਜਾ ਹਾਸਲ ਮਾਰਿਨ ਨੇ ਫਾਈਨਲ ’ਚ ਛੇਵੀਂ ਸੀਡ ਚੀਨ ਦੀ ਹੀ ਬਿੰਗਜਿਆਓ ਨੂੰ 53 ਮਿੰਟ ’ਚ 23-21, 21-12 ਨਾਲ ਹਰਾ ਕੇ ਮਹਿਲਾ ਸਿੰਗਲ ਖ਼ਿਤਾਬ ਆਪਣੇ ਨਾਂ ਕਰ ਲਿਆ। ਤੀਜੀ ਸੀਡ ਐਕਸਲਸੇਨ ਨੇ ਪੰਜਵੀਂ ਸੀਡ ਮਲੇਸ਼ੀਆ ਦੇ ਲੀ ਚੌਂਗ ਵੇਈ ਨੂੰ ਇੱਕ ਘੰਟਾ 15 ਮਿੰਟ ਤੱਕ ਚੱਲੇ ਸਖ਼ਤ ਮੁਕਾਬਲੇ ’ਚ 21-14, 19-21, 21-14 ਨਾਲ ਹਰਾ ਕੇ ਪੁਰਸ਼ ਵਰਗ ਦਾ ਖ਼ਿਤਾਬ ਜਿੱਤਿਆ। ਜਪਾਨ ਨੇ ਮਹਿਲਾ ਡਬਲਜ਼ ਇੰਡੋਨੇਸ਼ੀਆ ਨੇ ਪੁਰਸ਼ ਡਬਲਜ਼ ਤੇ ਚੀਨ ਨੇ ਮਿਕਸਡ ਡਬਲਜ਼ ਦਾ ਖ਼ਿਤਾਬ ਆਪਣੇ ਨਾ ਕੀਤਾ।