ਬਾਰਾਬੰਕੀ — ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਜ਼ਿਲੇ ਦੀ ਅਦਾਲਤ ਨੇ ਅਭਿਨੇਤਾ ਸੰਜੇ ਦੱਤ ਖਿਲਾਫ ਸੰਮਨ ਜਾਰੀ ਕੀਤਾ ਹੈ। ਅਦਾਲਤ ‘ਚ ਦਾਇਰ ਇਹ ਮਾਮਲਾ 2009 ਦਾ ਹੈ, ਜਿਸ ‘ਚ ਸੰਜੇ ਦੱਤ ਖਿਲਾਫ ਮਾਇਆਵਤੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਸੰਜੇ ਦੱਤ ਨੂੰ 16 ਨਵੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।
ਏ. ਸੀ. ਜੇ. ਐੱਮ. ਸੰਜੇ ਯਾਦਵ ਨੇ ਮੁੰਬਈ ਦੇ ਕਮਿਸ਼ਨਰ ਨੂੰ ਭੇਜੇ ਸੰਮਨ ‘ਚ ਕਿਹਾ ਹੈ ਕਿ ਉਹ ਅਭਿਨੇਤਾ ਸੰਜੇ ਦੱਤ ਨੂੰ ਸੰਮਨ ਭੇਜਣ। ਸੰਜੇ ਦੱਤ 19 ਅਪ੍ਰੈਲ 2009 ‘ਚ ਸਮਾਜਵਾਦੀ ਪਾਰਟੀ ਦੀ ਚੋਣ ਮੁਹਿੰਮ ‘ਚ ਆਏ ਸਨ। ਸੰਜੇ ਨੇ ਉਥੇ ਆਈ ਭੀੜ ਨੂੰ ਆਪਣਾ ਪ੍ਰਸਿੱਧ ਡਾਇਲਾਗ ‘ਜਾਦੂ ਕੀ ਝੱਪੀ’ ਸੁਣਾਇਆ। ਸੰਜੇ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਜਾਦੂ ਦੀ ਝੱਪੀ ਉਹ ਮਾਇਆਵਤੀ ਨੂੰ ਵੀ ਦੇਣਾ ਚਾਹੁੰਦੇ ਹਨ।
ਜ਼ਿਲਾ ਪ੍ਰਸ਼ਾਸਨ ਨੇ ਇਸ ਬੈਠਕ ਦੀ ਵੀਡੀਓਗ੍ਰਾਫੀ ਕਰਵਾਈ ਸੀ। ਡੀ. ਐੱਮ. ਦੇ ਹੁਕਮ ਤੋਂ ਬਾਅਦ ਮਸੌਲੀ ਪੁਲਸ ਸਟੇਸ਼ਨ ਇੰਚਾਰਜ ਵਿਨੈ ਮਿਸ਼ਰਾ ਨੇ ਸੰਜੇ ਦੱਤ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਸੀ।