ਪਰਥ—ਸੰਗੀਤਾ ਕੁਮਾਰੀ ਦੀ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਤਸਮਾਨੀਆ ਨੂੰ ਮੰਗਲਵਾਰ ਨੂੰ ਇੱਥੇ ਹਾਕੀ ਲੀਗ 2017 ਦੇ ਮੈਚ ‘ਚ 1-0 ਨਾਲ ਮਾਤ ਦਿੱਤੀ। ਸੰਗੀਤਾ ਨੇ 19ਵੇਂ ਮਿੰਟ ‘ਚ ਗੋਲ ਕਰ ਪੂਲ ਬੀ ‘ਚ ਭਾਰਤ ਨੂੰ ਪਹਿਲੀ ਜਿੱਤ ਦਿਲਾਈ। ਭਾਰਤੀ ਟੀਮ ਪੂਲ ਬੀ ‘ਚ ਤਿੰਨ ਅੰਕਾਂ ਨਾਲ ਚੌਥੇ ਸਥਾਨ ‘ਤੇ ਹੈ ਅਤੇ ਅਗਲੇ ਦੌਰ ‘ਚ ਕਲਾਸੀਫਿਕੇਸ਼ਨ ਮੈਚ ਖੇਡੇਗੀ। ਟੀਮ ਦਾ ਅਗਲਾ ਮੈਚ ਵੈਸਟਰਨ ਆਸਟਰੇਲੀਆ ਨਾਲ ਵੀਰਵਾਰ ਨੂੰ ਹੈ।