ਦੁਬਈ—ਭਾਰਤ ਆਈ.ਸੀ.ਸੀ. ਟੈਸਟ ਟੀਮ ਰੈਕਿੰਗ ‘ਚ ਪਹਿਲੇ ਦੇ ਵਾਂਗੂ ਚੋਟੀ ‘ਤੇ ਬਣਿਆ ਹੋਇਆ ਹੈ ਪਰ ਆਸਟਰੇਲੀਆ ਅੱਜ ਬੰਗਲਾਦੇਸ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਬਰਾਬਰ ਕਰਨ ਦੇ ਕਾਰਣ ਇਕ ਪਾਇਦਾਨ ਥੱਲੇ ਖਿਸਕ ਗਿਆ। ਭਾਰਤ ਨੇ ਹਾਲ ਦੀ ਟੈਸਟ ਸੀਰੀਜ਼ ‘ਚ ਸ਼੍ਰੀਲੰਕਾ ਨੂੰ ਉਸ ਦੀ ਧਰਤੀ ‘ਤੇ 3-0 ਨਾਲ ਹਰਾਇਆ ਸੀ। ਉਸ ਦੇ ਹੁਣ ਵੀ 125 ਅੰਕ ਹਨ। ਆਸਟਰੇਲੀਆ ਦੇ ਹੁਣ ਨਿਊਜ਼ੀਲੈਂਡ ਦੇ ਬਰਾਬਰ 97 ਅੰਕ ਹਨ ਪਰ ਦਸ਼ਮਲਵ ਦੀ ਗਿਣਤੀ ‘ਤ ਉਹ ਪਿਛੇ ਚੱਲ ਗਿਆ ਹੈ ਜਿਸ ਨਾਲ ਉਸ ਇਕ ਪਾਇਦਾਨ ਥੱਲੇ ਖਿਸਕਣਾ ਪਿਆ। ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਕਾਬਜ ਹੋ ਗਿਆ ਹੈ। ਭਾਰਤ ਤੋਂ ਬਾਅਦ ਦੱਖਣੀ ਅਫਰੀਕਾ 110 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਇੰਗਲੈਂਡ ਦੇ 105 ਅੰਕ ਹਨ ਅਤੇ ਉਹ ਤੀਜੇ ਸਥਾਨ ‘ਤੇ ਹੈ।