ਬ੍ਰਿਟਿਸ਼ ਕੋਲੰਬੀਆ— ਕੈਨੇਡੀਅਨ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਮੌਸਮ ਦੇ ਮਿਜਾਜ਼ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹਫਤੇ ਸਰਦੀਆਂ ਦਾ ਮੌਸਮ ਸ਼ੁਰੂ ਹੋ ਜਾਵੇਗਾ। ਉਮੀਦ ਹੈ ਕਿ ਬੀ.ਸੀ.ਹਾਈਵੇਅ ਦੇ ਨੇੜਲੇ ਇਲਾਕਿਆਂ ‘ਚ ਬਰਫ ਵੀ ਪੈ ਸਕਦੀ ਹੈ। ਪਿਛਲੇ ਕੁੱਝ ਦਿਨਾਂ ਤੋਂ ਕੁੱਝ ਇਲਾਕਿਆਂ ‘ਚ ਸਵੇਰ ਸਮੇਂ ਠੰਢ ਮਹਿਸੂਸ ਹੁੰਦੀ ਰਹੀ ਹੈ। ਪਹਾੜਾਂ ‘ਚ ਪੈ ਰਹੀ ਠੰਡ ਕਈ ਥਾਵਾਂ ‘ਤੇ ਅਚਾਨਕ ਹੀ ਬਰਫਬਾਰੀ ਦਾ ਕਾਰਨ ਬਣੇਗੀ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਅਧਿਕਾਰੀ ਨੇ ਕਿਹਾ,”ਕਈ ਇਲਾਕਿਆਂ ‘ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਕਿਸ ਖਾਸ ਖੇਤਰ ‘ਚ ਰਾਤ ਤਕ ਮੌਸਮ ਬਦਲ ਜਾਵੇ।”