ਬਰੈਂਪਟਨ/ਸਟਾਰ ਨਿਊਜ਼ ( ਸੰਤੋਸ਼ ਟਾਂਗਰੀ )-ਬਰੈਂਪਟਨ ਦੇ ਦੋ ਕੰਜ਼ਰਵਟਿਵ ਉਮੀਦਵਾਰਾਂ ਨੇ 21 ਅਕਤੂਬਰ ਦੀਆਂ ਚੋਣਾਂ ਵਿੱਚ ਕੰਜ਼ਰਵਟਿਵ ਪਾਰਟੀ ਦੀ ਸ਼ਾਨਦਾਰ ਜਿੱਤ ਹੋਣ ਅਤੇ ਨਤੀਜਿਆਂ ਤੋਂ ਬਾਦ  ਲੋਕਪੱਖੀ ਕੰਜ਼ਰਵਟਿਵ ਪਾਰਟੀ ਆਗੂ ਐਂਡਰੀਊ ਸ਼ੀਅਰ ਦੇ  ਪ੍ਰਧਾਨ ਮੰਤਰੀ ਬਣਾਏ ਜਾਨ ਬਾਰੇ ਦਾਅਵਾ ਕੀਤਾ ਹੈ। ਇੱਕ ਸਾਂਝੇ ਬਿਆਨ ਵਿਚ ਬਰੈਂਪਟਨ ਵੈਸਟ ਤੋਂ ਚੋਣ ਲੜ ਰਹੇ ਕੰਜ਼ਰਵਟਿਵ ਉਮੀਦਵਾਰ ਸ਼੍ਰੀ ਮੁਰਾਰੀ ਲਾਲ ਥਾਪਲਿਆਲ ਅਤੇ ਬਰੈਂਪਟਨ  ਸੈਂਟਰ ਤੋਂ ਚੋਣ ਲੜ ਰਹੀ ਕੰਜ਼ਰਵਟਿਵ ਉਮੀਦਵਾਰ ਸ਼੍ਰੀਮਤੀ ਪਵਨਜੀਤ ਗੋਸਲ ਨੇ ਕਿਹਾ ਫੈਡਰਲ ਪੱਧਰ ਤੇ ਹੋਈਆਂ ਡਿਬੇਟਾਂ ਵਿਚ ਐਂਡਰੀਊ ਸ਼ੀਅਰ ਨੇ ਸ਼ਾਨਦਾਰ  ਕਾਰਗੁਜਾਰੀ ਨਾਲ ਦੇਸ਼ਵਾਸੀਆਂ ਦੇ ਦਿਲ ਜਿੱਤ ਲਏ ਹਨ। ਸ਼ੀਅਰ ਨੇ ਪਾਰਟੀ ਵਲੋਂ ਲੋਕਾਂ ਲਈ ਵਧੀਆ ਕੱਮ ਕੀਤੇ ਜਾਨ ਦੀ ਲਿਸਟ ਪੇਸ਼ ਕਰਕੇ ਉਹਨਾਂ ਵੋਟਰਾਂ ਨੂੰ ਵੀ ਆਪਣੇ ਨਾਲ ਜੋੜ ਲਿਆ ਹੈ ਜਿਹੜੇ ਅਜੇ  ਤੱਕ ਕਿਸੇ ਵੀ ਪਾਰਟੀ ਨੂੰ ਵੋਟ ਪਾਊਨ ਬਾਰੇ ਭੰਬਲ ਭੂਸੇ ਵਿਚ ਫਸੇ ਹੋਏ ਸਨ।
 ਇਹਨਾਂ ਦੋਨਾਂ ਉਮੀਦਵਾਰਾਂ ਨੇ ਵੋਟਰਾਂ ਨੂੰ ਟਰੂਡੋ ਵਲੋਂ ਅਪਣਾਏ ਜਾ ਰਹੇ ਦੂਹਰੇ ਮਾਪਦੰਡਾਂ ਬਾਰੇ ਖਬਰਦਾਰ ਕੀਤਾ। ਟਰੂਡੋ ਨੂੰ ਬਾਰ ਬਾਰ ਹੈਲਥ ਕਟਸ  ਬਾਰੇ ਓਨਟੇਰੀਓ ਦੇ ਪ੍ਰੀਮੀਅਰ ਨੂੰ ਭੰਡਣਾ ਤਾਂ ਯਾਦ ਹੈ ਲੇਕਿਨ ਉਹ ਭੁੱਲ ਗਏ ਕਿ ਦੇਸ਼ ਦੇ ਫੌਜੀਆਂ ਬਾਰੇ ਇਹ ਕਟ ਲਗੇ ਹੋਏ ਹਨ ਤੇ  ਟਰੂਡੋ ਨੂੰ ਯਾਦ ਹੋਵੇਗਾ ਕਿ ਇਹ ਕਟ ਕਿਸ ਨੇ ਲਗਾਏ।
 ਜਿਥੋਂ  ਤਕ ਦੇਸ਼ ਵਿਚ  ਨਾਰੀਆਂ ਦੇ ਸਨਮਾਨ ਦੀ ਗੱਲ ਹੈ ਤਾਂ ਟਰੂਡੋ  ਸਾਹਿਬ ਤਾਂ ਇਸ ਬਾਰੇ ਚੁੱਪ  ਹੀ ਰਹਿਣ। ਇੱਥੇ ਵੀ ਟਰੂਡੋ ਦੇ ਦੂਹਰੇ ਮਾਪਦੰਡ ਨਜਰ ਅੱਜ ਜਾਣਗੇ ਸਿਡਨੀ ਵਿਕਟੋਰੀਆ ਤੋਂ ਲਿਬਰਲ ਉਮੀਦਵਾਰ ਨੇ ਔਰਤਾਂ ਬਾਰੇ ਬਹੁਤ ਹੀ ਘਟੀਆ ਵਿਚਾਰ ਪੇਸ਼ ਕੀਤੇ, ਉਹ ਇਥੋਂ ਤੱਕ ਗਿਆ ਕਿ ਔਰਤਾਂ ਨੂੰ ਸੈਕਸੁਆਲੀ ਅਸਾਲਟ ਕਰਨ ਬਾਰੇ ਬੋਲ ਗਿਆ ਕਾਫੀ ਪ੍ਰੋਟੈਸਟ ਕੀਤਾ ਪਰ ਟਰੂਡੋ ਨੇ ਅਜਿਹੇ ਉਮੀਦਵਾਰ ਨੂੰ ਹਟਾਇਆ ਨਹੀਂ। ਇਹ  ਸਾਬਤ ਕਰਦਾ ਹੈ ਟਰੂਡੋ ਦੇ ਮਨ ਵਿਚ ਔਰਤਾਂ ਲਈ ਕਿਹੋ ਜਿਹਾ ਸਨਮਾਨ ਹੈ।
ਟਰੂਡੋ ਦੇ ਵਾਤਾਵਰਨ ਸੰਭਾਲ ਬਾਰੇ ਦੂਹਰਾ ਮਾਪਦੰਡ ਵੀ ਸਾਹਮਣੇ ਹੈ। ਆਪਣੇ ਚੋਣ ਪ੍ਰਚਾਰ ਲਈ 2  ਹਵਾਈ  ਜਹਾਜ ਲਈ ਫਿਰਦੇ ਹਨ ਟਰੂਡੋ ਸਾਹਿਬ ਇਹਨਾਂ ਕਰਕੇ ਕਿੰਨਾ ਪ੍ਰਦੂਸ਼ਣ ਫੈਲਦਾ ਹੈ ਇਹ ਤਾਂ ਟਰੂਡੋ ਸਾਹਿਬ ਜਾਂਦੇ ਹੀ ਹੋਣਗੇ। ਕਾਰਬਨ ਟੈਕਸ ਲਗਾਇਆ ਪ੍ਰਦੂਸ਼ਣ ਰੋਕਣ ਲਈ ਪਰ ਟਰੂਡੋ ਜੀ ਤਾਂ ਆਪ ਹੀ ਇਹਨਾਂ ਚੋਣਾਂ ਵਿਚ ਸਬ ਤੋਂ ਵੱਧ ਪ੍ਰਦੂਸ਼ਣ ਫੈਲਾ ਰਹੇ ਹਨ।
ਇਹਨਾਂ ਦੋਨਾਂ ਉਮੀਦਵਾਰਾਂ ਨੇ 2015 ਦੀਆਂ ਚੋਣਾਂ ਦੌਰਾਨ ਟਰੂਡੋ ਵਲੋਂ ਸਾਬਕਾ ਪ੍ਰਧਾਨ ਮੰਤਰੀ ਹਾਰਪਰ ਦੀਆਂ ਅਖੌਤੀ ਗਲਤੀਆਂ ਦਾ ਹਵਾਲਾ ਦੇਕੇ ਤੇ ਝੂਠੇ ਲਾਰੇ ਤੇ ਵਾਇਦਿਆਂ ਦਾ ਜਿਕਰ ਕਰਦਿਆਂ  ਕਿਹਾ ਟਰੂਡੋ ਸਾਹਿਬ ਨੇ ਫੈਡਰਲ ਆਗੂਆਂ ਦੀ ਡਿਬੇਟ ਵਿਚ ਕਿਹਾ ਸੀ ਟਰੂਡੋ ਰਾਜ ਦੇ ਚੌਥੇ ਸਾਲ ਵਿਚ 2019-20 ਵਿਚ ਬਜਟ ਬੈਲੰਸ ਹੋਵੇਗਾ ਤੇ 1 ਬਿਲੀਯਨ ਸਰਪਲਸ ਜੋਵੇਗਾ ਲੇਕਿਨ ਹੋਇਆ ਕੀæ 2019-20 ਵਿਚ ਬਜਟ ਸਰਪਲਸ  ਥਾਂ  ਤੇ  ḙ19æ8 ਬਿਲੀਅਨ ਘਾਟਾ ਦਿਖਾ  ਰਿਹਾ ਹੈ। ਇਕਾਨਮੀ ਦੀ ਹਾਲਤ ਮਾੜੀ ਹੋ ਗਈ ਹੈ।
ਬਿਆਨ ਦੇ ਅਖੀਰ ਇਚ ਵੋਟਰਾਂ ਨੂੰ  ਯਾਦ ਕਰਾਇਆ ਗਿਆ ਕਿ ਟਰੂਡੋ ਨੇ ਭਾਰਤ  ਨਾਲ ਸੰਬੰਧ ਬਿਗਾੜੇ, ਅਮਰੀਕਾ ਅੱਗੇ ਂAਾਂਠA ਡੀਲ ਬਾਰੇ ਗੋਡੇ ਟੇਕੇ ਤੇ ਦੁਨੀਆ ਵਿਚ ਕੈਨੇਡਾ ਦੀ ਸਾਖ ਗੁਆਈ ਵੋਟਰਾਂ ਨੂੰ  ਸਿਰਫ ਐਂਡਰੀਊ ਸ਼ੀਅਰ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਸਹੀ ਉਮੀਦਵਾਰ ਹਨ ਤੇ ਕਿਹਾ ਦੇਸ਼  ਉਹਨਾਂ ਦੀ ਅਗਵਾਈ ਵਿਚ ਇਕਾਨਮੀ ਨੂੰ ਠੀਕ ਕਰੇਗਾ,ਲੋਕ ਖੁਸ਼ਹਾਲ ਹੋਣਗੇ ,ਨੌਕਰੀਆਂ ਪੈਦਾ ਹੋਣਗੀਆਂ ਤੇ ਦੇਸ਼ ਦੁਨੀਆ ਦਾ ਨੰਬਰ ਇੱਕ ਦੇਸ਼ ਬਣ ਜਾਏਗਾ।