ਬਠਿੰਡਾ-ਭੁੱਚੋ ਮੰਡੀ ਓਵਰਬ੍ਰਿਜ ਸੜਕ ਉਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਮੁਤਾਬਕ ਹੁਣ ਤੱਕ 9 ਮੌਤਾਂ ਇਸ ਸੜਕ ਹਾਦਸੇ ਵਿਚ ਹੁਣ ਤੱਕ ਹੋ ਚੁੱਕੀਆਂ ਹਨ ਜਦੋਂ ਕਿ ਵੱਡੀ ਗਿਣਤੀ ਵਿਚ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ਉਤੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਟਰੱਕ ਨੇ ਖੜ੍ਹੀ ਸੂਮੋ ਗੱਡੀ ਨੂੰ ਪਹਿਲਾਂ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸੜਕ ਉਤੇ ਖੜ੍ਹੇ ਸਕੂਲੀ ਬੱਚਿਆਂ ਉਤੇ ਟਰੱਕ ਟਿੱਪਰ ਚੜ੍ਹ ਗਿਆ। ਸੜਕ ਉਤੇ ਵੱਡੀ ਗਿਣਤੀ ਸਕੂਲੀ ਬੱਚੇ ਇੱਕ ਸੜਕ ਹਾਦਸੇ ਕਾਰਨ ਬੱਸ ਵਿਚੋਂ ਉਤਰ ਕੇ ਬਾਹਰ ਸੜਕ ਕਿਨਾਰੇ ਖੜ੍ਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਟਰੱਕ ਟਿੱਪਰ ਇੰਨੀ ਤੇਜ਼ ਸੀ ਕਿ ਸੜਕ ਉਤੇ ਖੜ੍ਹੇ ਵਾਹਨਾਂ ਤੋਂ ਇਲਾਵਾ ਡਰਾਈਵਰ ਨੇ ਲੋਕਾਂ ਵਲੋਂ ਰੌਲਾ ਪਾਉਣ ਦੇ ਬਾਵਜੂਦ ਵੀ ਟਰੱਕ ਟਿੱਪਰ ਨੂੰ ਨਹੀਂ ਰੋਕਿਆ। ਮ੍ਰਿਤਕਾਂ ਵਿਚ ਜ਼ਿਆਦਾਤਰ ਸਕੂਲੀ ਬੱਚੇ ਸ਼ਾਮਲ ਦੱਸੇ ਜਾ ਰਹੇ ਹਨ।