ਪੈਰਿਸ— ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਫ੍ਰੈਂਚ ਓਪਨ ਸੁਪਰ ਸੀਰੀਜ਼ ਦੇ ਦੂਜੇ ਦੌਰ ‘ਚ ਜਾਪਾਨ ਅਕਾਨੀ ਯਾਮਾਗੁਚੀ ਦੇ ਸਾਹਮਣੇ ਚੁਣੌਤੀ ਖਤਮ ਹੋ ਗਈ। ਗਲਾਸਗੋ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੂੰ ਜਾਪਾਨ ਦੀ ਅਕਾਲੀ ਯਾਮਾਗੁਚੀ ਨੇ 21-9, 23-21 ਨਾਲ ਹਰਾ ਕੇ ਅਗਲੇ ਦੌਰ ‘ਚ ਜਗ੍ਹਾਂ ਬਣਾ ਲਈ। ਇਸ ਤੋਂ ਪਹਿਲਾਂ ਪਹਿਲੇ ਦੌਰ ‘ਚ ਵੀ ਸਾਇਨਾ ਨੂੰ ਡੈਨਮਾਰਕ ਦੀ ਓਦੀਯਮਾਨ ਸ਼ਟਲਰ ਲਾਈਨ ਹਿਜਮਾਰਕ ਜੀਰਸਫੀਲਡ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ, ਪਰ ਆਖਿਰ ‘ਚ ਉਸ ਨੇ ਇਹ ਮੁਕਾਬਲਾ 21-14, 11-21, 21-10 ਨਾਲ ਜਿੱਤ ਲਿਆ।