ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਫੇਜ਼-3 ਬੀ 2 ਸਥਿਤ ਕੋਠੀ ਨੰਬਰ 1796 ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਕਤਲ ਦੇ ਮਾਮਲੇ ਵਿੱਚ ਤੀਜੇ ਦਿਨ ਵੀ ਮੁਹਾਲੀ ਪੁਲੀਸ ਨੂੰ ਦੋਸ਼ੀਆਂ ਬਾਰੇ ਕੋਈ  ਅਹਿਮ ਸੁਰਾਗ ਨਹੀਂ ਮਿਲਿਆ। ਪੁਲੀਸ ਦੀ ਟੀਮ ਸਾਰਾ ਦਿਨ ਕੋਠੀ ਵਿੱਚ ਜਾਂਚ ਕਰਦੀ ਰਹੀ। ਇਸ ਦੌਰਾਨ ਪੁਲੀਸ ਨੂੰ ਨਵੇਂ ਚਾਕੂ ਦਾ ਇੱਕ ਖਾਲੀ ਕਵਰ ਜ਼ਰੂਰ ਮਿਲਿਆ ਹੈ ਪਰ ਪੁਲੀਸ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਇਨਕਾਰੀ ਹੈ। ਫੌਰੈਂਸਿਕ ਮਾਹਰਾਂ ਨੂੰ ਸੱਦ ਕੇ ਮੁੜ ਜਾਂਚ ਕਰਵਾਈ ਗਈ ਅਤੇ ਫਿੰਗਰ ਪ੍ਰਿੰਟ ਮਾਿਹਰਾਂ ਨੂੰ ਵੀ ਸੱਦਿਆ ਗਿਆ। ਇੱਕ ਘਰ ਛੱਡ ਕੇ ਮਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਗਈ ਹੈ। ਘਟਨਾ ਵਾਲੇ ਦਿਨ ਇਹ ਪਰਿਵਾਰ ਕਿਤੇ ਗਿਆ ਹੋਇਆ ਸੀ ਅਤੇ ਅੱਜ ਹੀ ਪਰਤਿਆ ਹੈ।