ਮੋਹਾਲੀ : ਪੰਜਾਬ ‘ਚ ‘ਘਰ-ਘਰ ਰੋਜ਼ਗਾਰ’ ਦੇ ਮੌਕੇ ਕਿਵੇਂ ਵਿਕਸਿਤ ਕੀਤੇ ਜਾ ਸਕਦੇ ਹਨ, ਇਸ ‘ਤੇ ਮੰਥਨ ਅੱਜ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ ‘ਚ ਵੱਡੇ ਕਾਰਬਾਰੀ ਇਕ ਮੰਚ ‘ਤੇ ਇਕੱਤਰ ਹੋਏ। ਇਸ ਦੌਰਾਨ ਮੰਚ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਿਹਤ ਮੰਤਰੀ ਬ੍ਰਹਮ ਮੋਹਿੰਦਰ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਸਨ। ਇਸ ਦੌਰਾਨ ਪੰਜਾਬ ਸਰਕਾਰ ਵਲੋਂ 27,000 ਨੌਕਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ‘ਚ 24,000 ਪ੍ਰਾਈਵੇਟ ਅਤੇ 3000 ਸਰਕਾਰੀ ਨਕਰੀਆਂ ਹਨ। ਇਹ ਸਾਰੀਆਂ ਨੌਕਰੀਆਂ ਪਹਿਲੇ ਪੜਾਅ ‘ਚ ਦਿੱਤੀਆਂ ਜਾ ਰਹੀਆਂ ਹਨ। ਮੀਟਿੰਗ ‘ਚ ਲਘੂ, ਛੋਟੇ, ਮਾਧਿਅਮ, ਵੱਡੇ ਅਤੇ ਮੈਗਾ ਉਦਯੋਗ ਅਤੇ ਵਿਨਿਰਮਾਣ, ਨਿਰਮਾਣ, ਪ੍ਰਚੂਨ, ਸੂਚਨਾ ਤਕਨੀਕੀ ਵਰਗੇ ਉਦਯੋਗਾਂ ਦੇ ਵੱਖ-ਵੱਖ ਖੇਤਰਾਂ ‘ਚ ਹਿੱਸਾ ਲਿਆ।