ਨਵੀਂ ਦਿੱਲੀ— ਰੇਡਰ ਰਾਹੁਲ ਚੌਧਰੀ ਦੇ ਦਮਦਾਰ ਪ੍ਰਦਰਸ਼ਨ ਨਾਲ ਤੇਲੁਗੂ ਟਾਈਟਨਸ ਨੇ ਜੈਪੁਰ ਪਿੰਕ ਪੈਂਥਰਸ ਨੂੰ ਬੁੱਧਵਾਰ ਨੂੰ 41-34 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਪਲੇਅ ਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ।
ਤੇਲੁਗੂ ਦੀ ਇਹ 18 ਮੈਚਾਂ ‘ਚ ਪੰਜਵੀਂ ਜਿੱਤ ਹੈ ਅਤੇ ਉਹ 38 ਅੰਕਾਂ ਦੇ ਨਾਲ ਜ਼ੋਨ ਬੀ ਦੇ ਸਕੋਰ ਬੋਰਡ ‘ਚ ਚੌਥੇ ਸਥਾਨ ‘ਤੇ ਹੈ। ਜਦਕਿ ਜੈਪੁਰ ਨੂੰ 13 ਮੈਚਾਂ ‘ਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 38 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਹਰ ਜ਼ੋਨ ‘ਚ ਤਿੰਨ ਟੀਮਾਂ ਨੂੰ ਪਲੇਆਫ ‘ਚ ਜਗ੍ਹਾ ਮਿਲੇਗੀ। ਤੇਲੁਗੂ ਟੀਮ ਦੀ ਜਿੱਤ ਦੇ ਨਾਇਕ ਰਹੇ ਰਾਹੁਲ ਚੌਧਰੀ ਜਿਨ੍ਹਾਂ ਨੇ 24 ਰੇਡ ‘ਚ 17 ਅੰਕ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਜੈਪੁਰ ਦੇ ਲਈ ਪਵਨ ਕੁਮਾਰ ਨੇ ਵੀ 17 ਅੰਕ ਬਣਾਏ ਪਰ ਉਨ੍ਹਾਂ ਦੀ ਟੀਮ ਮੁਕਾਬਲਾ 7 ਅੰਕਾਂ ਨਾਲ ਹਾਰ ਗਈ।