ਮਿਸੀਸਾਗਾ—  ਮਿਸੀਸਾਗਾ ਦੀ ਲਵਪ੍ਰੀਤ ਕੌਰ ਮਾਂਗਟ ਦੀ ਲਾਸ਼ ਨਿਆਗਰਾ ਫਾਲਜ਼ ਇਲਾਕੇ ‘ਚ ਮਿਲੀ ਹੈ। ਉਹ 4 ਅਕਤੂਬਰ ਤੋਂ ਲਾਪਤਾ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਕੌਰ ਮਾਂਗਟ ਕਿਸੇ ਗੰਭੀਰ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਸੀ ਤੇ ਲਾਪਤਾ ਹੋਣ ਵਾਲੇ ਦਿਨ ਨਿਆਗਰਾ ਫਾਲਜ਼ ਇਲਾਕੇ ‘ਚ ਗਈ ਸੀ। 26 ਸਾਲ ਦੀ ਲਵਪ੍ਰੀਤ ਕੌਰ ਮਾਂਗਟ ਨੂੰ ਆਖਰੀ ਵਾਰ 4 ਅਕਤੂਬਰ ਨੂੰ ਸਵੇਰੇ 6 ਵਜੇ ਸ਼ੈਲਫੋਰਡ ਤੇ ਵਰਨੌਰ ਡਰਾਈਵ ਇਲਾਕੇ ‘ਚ ਸਥਿਤ ਉਸ ਦੀ ਰਿਹਾਇਸ਼ ਤੇ ਵੇਖਿਆ ਗਿਆ ਸੀ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਟ੍ਰਾਂਜ਼ਿਟ ਰਾਹੀ ਨਿਆਗਰਾ ਫਾਲਜ਼ ਇਲਾਕੇ ਵੱਲ ਗਈ ਸੀ। ਪੁਲਸ ਨੇ ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇਂ ਤਾਂ ਉਹ 21 ਡਵੀਜ਼ਨ ਕ੍ਰਿਮੀਨਲ ਇਨਵੈਸ਼ਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੂੰ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੌਪਰਜ਼ ਨੂੰ ਵੀ ਗੁਪਤ ਜਾਣਕਾਰੀ ਦਿੱਤੀ ਜਾ ਸਕਦੀ ਹੈ।