ਬੈਂਗਲੁਰੂ — ਸਵੀਡਨ ਦੇ ਉਭਰਦੇ ਟੈਨਿਸ ਖਿਡਾਰੀ ਇਲੀਆਸ ਯੇਮੇਰ ਦਾ ਕਹਿਣਾ ਹੈ ਕਿ ਉਹ ਮਹਾਨ ਟੈਨਿਸ ਖਿਡਾਰੀ ਰਾਫੇਲ ਨਡਾਲ ਅਤੇ ਮੁੱਕੇਬਾਜ਼ ਮਾਈਕਲ ਟਾਈਸਨ ਤੋਂ ਪ੍ਰੇਰਨਾ ਲੈਂਦੇ ਹਨ। ਇੱਥੇ ਏ.ਟੀ.ਪੀ. ਬੈਂਗਲੁਰੂ ਓਪਨ ਦੇ ਲਈ ਆਏ ਇਲੀਆਸ ਨੇ ਕਿਹਾ, ”ਟੈਨਿਸ ‘ਚ ਮੈਂ ਨਡਾਲ ਤੋਂ ਪ੍ਰੇਰਣਾ ਲੈਂਦਾ ਹਾਂ। ਉਨ੍ਹਾਂ ਦੀ ਮਾਨਸਿਕ ਦ੍ਰਿੜ੍ਹਤਾ ਅਤੇ ਜੁਝਾਰੂਪਨ ਗਜ਼ਬ ਦਾ ਹੈ। ਜੇਕਰ ਖਿਡਾਰੀ ਉਸ ਵਰਗਾ ਜੁਝਾਰੂਪਨ ਦਿਖਾ ਸਕੇ ਤਾਂ ਉਹ ਰੈਂਕਿੰਗ ‘ਚ ਉੱਪਰ ਜਾਵੇਗਾ। ਨਡਾਲ ਬਹੁਤ ਖਾਸ ਖਿਡਾਰੀ ਹਨ।”

ਦੁਨੀਆ ਦੇ 147ਵੇਂ ਨੰਬਰ ਦੇ ਖਿਡਾਰੀ ਇਲੀਆਸ ਨੂੰ ਸਟੀਫਨ ਐਡਬਰਗ ਦੇ ਬਾਅਦ ਸਵੀਡਿਸ਼ ਟੈਨਿਸ ‘ਚ ਵੱਡੀ ਉਮੀਦ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਮੈਂ ਮਾਈਕ ਟਾਈਸਨ ਦੀ ਕਿਤਾਬ ਪੜ੍ਹੀ ਹੈ। ਲੋਕ ਉਨ੍ਹਾਂ ਦੀ ਬੁਰਾਈਆਂ ਦੀ ਗੱਲ ਕਰਦੇ ਹਨ ਪਰ ਮੈਨੂੰ ਉਨ੍ਹਾਂ ਦੀ ਮਾਨਸਿਕਤਾ ਪਸੰਦ ਹੈ ਜਿਸ ਦੀ ਕੋਰਟ ‘ਤੇ ਮੈਨੂੰ ਜ਼ਰੂਰਤ ਪਵੇਗੀ। ਮੈਂ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹਾਂ।”